ਫਗਵਾੜਾ, 9 ਮਈ (ਅਸ਼ੋਕ ਕੁਮਾਰ ਵਾਲੀਆ)-ਕਿਸਾਨ ਹਿਤ ਕਹਾਉਣ ਵਾਲੀ ਪੰਜਾਬ ਦੀ ਖੇਤਰੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਪਿੱਛੇ ਹੋਈ ਬੇਮੌਸਮੀ ਗੜੇਮਾਰੀ ਕਾਰਨ ਕਿਸਾਨਾਂ ਵੱਲੋਂ ਆਪਣੇ ਪੁੱਤਾ ਵਾਂਗਰ ਪਾਲੀ ਹੋਈ ਕਣਕ ਦੀ ਫ਼ਸਲ ਨੁਕਸਾਨੀ ਗਈ ਸੀ, ਜਿਸ ਤਹਿਤ ਸ਼ੋ੍ਰਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਹਿਤ ਵਿਚ ਉਪਰਾਲਾ ਕਰਦੇ ਹੋਏ ਫਗਵਾੜਾ ਹਲਕੇ ਤੋਂ ਸ਼ੋ੍ਰਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਵਲੋਂ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ 100 ਕੁਵਿੰਟਲ ਦੇ ਕਰੀਬ ਕਣਕ ਮਜੀਠਾ ਹਲਕੇ ਵਿਚ ਭੇਜੀ | ਕਣਕ ਦੇ ਟਰੱਕ ਨੂੰ ਫਗਵਾੜਾ ਦੀ ਦਾਣਾ ਮੰਡੀ ਤੋ ਰਵਾਨਾ ਕੀਤਾ ਗਿਆ | ਇਸ ਮੌਕੇ ਤੇ ਰਜਿੰਦਰ ਸਿੰਘ ਚੰਦੀ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਕਿਸਾਨ ਹਿਤ ਪਾਰਟੀ ਹੈ ਪੰਜਾਬ ਦੇ ਕਿਸਾਨ ਅੰਨ ਪੈਦਾ ਕਰਕੇ ਵਿਸ਼ਵ ਦੇ ਲੋਕਾਂ ਦਾ ਢਿੱਡ ਭਰਦੇ ਹਨ | ਚੰਦੀ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੱਡਾ ਉਪਰਾਲਾ ਕਰਦੇ ਹੋਏ ਪਿੱਛੇ ਗੜੇਮਾਰੀ ਕਾਰਨ ਮਾਝੇ, ਮਾਲਵੇ ਵਿਚ ਹੋਏ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਕਾਰਨ ਕਿਸਾਨਾਂ ਦੇ ਦੁੱਖ ਵਿਚ ਭਾਈਵਾਲ ਹੰੁਦਿਆਂ ਉਨ੍ਹਾਂ ਨੂੰ ਕਣਕ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਹੈ ਜੋ ਕਿ ਨਿਰੰਤਰ ਹੁਣ ਚੱਲ ਰਿਹਾ ਹੈ | ਸ਼ੋ੍ਰਮਣੀ ਅਕਾਲੀ ਦਲ ਮਾਝੇ ਅਤੇ ਮਾਲਵੇ ਦੇ ਕਿਸਾਨਾਂ ਨੂੰ ਕਣਕ ਪਹੁੰਚਾਉਣ ਦਾ ਵੱਡਾ ਹੰਭਲਾ ਮਾਰ ਰਿਹਾ ਹੈ | ਫਗਵਾੜਾ ਤੋਂ ਵੀ 100 ਕੁਵਿੰਟਲ ਕਣਕ ਮਜੀਠਾ ਹਲਕੇ ਵਿਚ ਭੇਜੀ ਗਈ | ਕਣਕ ਰਵਾਨਾ ਕਰਨ ਮੌਕੇ ਟਕਸਾਲੀ ਅਕਾਲੀ ਐਸ.ਸੀ. ਆਗੂ ਬਿੰਦਰ ਸਿੰਘ ਰਾਵਲਪਿੰਡੀ, ਅੰਮਿ੍ਤਪਾਲ ਸਿੰਘ ਕੁਲਾਰ, ਗੁਰਦੀਪ ਸਿੰਘ ਖੇੜਾ, ਅਵਤਾਰ ਸਿੰਘ ਮੰਗੀ, ਜਸਵਿੰਦਰ ਸਿੰਘ ਬਸਰਾ, ਸਤਵਿੰਦਰ ਸਿੰਘ ਘੁੰਮਣ, ਸ਼ਿੰਗਾਰਾ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ ਘੁੰਮਣ, ਪਰਮਿੰਦਰ ਸਿੰਘ ਲਾਡੀ, ਸਤਪਾਲ ਸਿੰਘ ਕਿਸ਼ਨਪੁਰ, ਰਣਜੀਤ ਸਿੰਘ ਜੀਤੀ ਖੇੜਾ, ਹਰਦੀਪ ਸਿੰਘ ਦੀਪਾ ਰਿਹਾਣਾ ਜੱਟਾ ਆਦਿ ਹਾਜ਼ਰ ਸਨ |