30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਟੇਰੀ ਗਰੀਨ ਓਲੰਪੀਆਡ ਵਿਚ ਬਾਵਾ ਲਾਲਵਾਨੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 10-06-2026
ਕਪੂਰਥਲਾ, 9 ਜੂਨ (ਵਿ.ਪ੍ਰ.)-ਬਾਵਾ ਲਾਲਵਾਨੀ ਪਬਲਿਕ ਸਕੂਲ ਕਪੂਰਥਲਾ ਵਿਚ ਵਾਤਾਵਰਨ ਜਾਗਰੂਕਤਾ ਸਬੰਧੀ ਕਰਵਾਏ ਗਏ ਟੇਰੀ ਗਰੀਨ ਓਲੰਪੀਆਡ ਵਿਚ ਸਕੂਲ ਦੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਓਲੰਪੀਆਡ ਵਿਚ ਪੰਜਵੀਂ ਜਮਾਤ ਦੇ ਵਿਦਿਆਰਥੀ ਵਿਹਾਨ ਸ਼ਰਮਾ ਤੇ ਯਸ਼ਿਕਾ ਸ਼ਰਮਾ, 7ਵੀਂ ਜਮਾਤ ਦੇ ਵਿਦਿਆਰਥੀ ਅਵਿਨਾਸ਼ ਪਾਂਡਿਆ, 8ਵੀਂ ਜਮਾਤ ਦੀ ਵਿਦਿਆਰਥਣ ਅਵਨੀ ਵਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਦੀ ਪਿ੍ੰਸੀਪਲ ਡਾ. ਏਕਤਾ ਧਵਨ ਨੇ ਟੇਰੀ ਗਰੀਨ ਓਲੰਪੀਆਡ ਵਿਚ ਮਾਨਤਾ ਪ੍ਰਾਪਤ ਕਰਨ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਨੇ ਕਿਹਾ ਕਿ ਵਿਦਿਆਰਥੀਆਂ ਦੀ ਪ੍ਰਾਪਤੀ, ਉਤਸੁਕਤਾ ਤੇ ਜਾਗਰੂਕਤਾ ਤੇ ਟਿਕਾਊ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦੀ ਵਧਦੀ ਭਾਵਨਾ ਨੂੰ ਦਰਸਾਉਂਦੀ ਹੈ | ਇਸ ਮੌਕੇ ਸਕੂਲ ਦੇ ਸਟਾਫ਼ ਮੈਂਬਰ ਤੇ ਹੋਰ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਬੇਕਾਬੂ ਥਾਰ ਨੇ ਖੜ੍ਹੀ ਗੱਡੀ ਨੂੰ ਮਾਰੀ ਟੱਕਰ-ਨੇੜਲੇ ਪਲਾਟ ਦੀ ਕੰਧ ਵੀ ਨੁਕਸਾਨੀ <br/> ਅਗਲੀ ਖ਼ਬਰ ਦਇਆਵੰਤੀ ਫਾਊਾਡੇਸ਼ਨ ਨੇ ਬਲੱਡ ਬੈਂਕ ਵਿਖੇ ਲਗਾਇਆ ਅੱਖਾਂ ਦਾ ਪਹਿਲਾ ਫ਼੍ਰੀ ਚੈੱਕਅੱਪ ਤੇ ਆਪ੍ਰੇਸ਼ਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।