ਫਗਵਾੜਾ, 9 ਜੂਨ (ਅਸ਼ੋਕ ਕੁਮਾਰ ਵਾਲੀਆ)-ਦਇਆਵੰਤੀ ਫਾਉਂਡੇਸ਼ਨ ਨੇ ਸਮਾਜ ਸੇਵਾ ਦੇ ਖੇਤਰ ਵਿਚ ਇੱਕ ਹੋਰ ਸ਼ਲਾਘਾਯੋਗ ਉਪਰਾਲਾ ਕਰਦਿਆਂ ਲੋੜਵੰਦ ਨੇਤਰ ਰੋਗੀਆਂ ਦੀ ਸਹੂਲਤ ਲਈ ਅੱਖਾਂ ਦਾ ਪਹਿਲਾ ਮੁਫ਼ਤ ਆਪ੍ਰੇਸ਼ਨ ਕੈਂਪ ਆਯੋਜਿਤ ਕੀਤਾ | ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਬਲੱਡ ਬੈਂਕ ਵਿਖੇ ਆਯੋਜਿਤ ਕੈਂਪ ਦਾ ਉਦਘਾਟਨ ਫਾਉਂਡੇਸ਼ਨ ਦੇ ਚੇਅਰਮੈਨ ਸਤੀਸ਼ ਬੱਤਰਾ ਅਤੇ ਵਾਈਸ ਚੇਅਰਪਰਸਨ ਅਰਚਨਾ ਬੱਤਰਾ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ ਗਿਆ | ਕੈਂਪ ਦੌਰਾਨ ਡਾ. ਰਾਜਨ ਆਈ ਕੇਅਰ ਹਸਪਤਾਲ ਦੇ ਐਮ.ਡੀ. ਤੇ ਅੱਖਾਂ ਦੇ ਮਾਹਿਰ ਡਾ. ਐਸ. ਰਾਜਨ ਦੀ ਅਗਵਾਈ ਹੇਠ 330 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਮੋਤੀਆਬਿੰਦ ਨਾਲ ਪੀੜਤ 48 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ | ਜਿਨ੍ਹਾਂ ਦੀਆਂ ਅੱਖਾਂ ਦੀ ਫ਼ਰੀ ਸਰਜਰੀ ਦੀ ਪ੍ਰਕ੍ਰਿਆ ਡਾ. ਰਾਜਨ ਆਈ ਕੇਅਰ ਵਿਖੇ ਸ਼ੁਰੂ ਕੀਤੀ ਗਈ, ਜਦਕਿ ਜਦਕਿ 6 ਮਰੀਜ਼ਾਂ ਦਾ ਯਾਗ ਲੇਜ਼ਰ ਇਲਾਜ ਤੇ ਇਕ ਮਰੀਜ਼ ਦਾ ਟੈਰੀਜੀਅਮ ਆਪ੍ਰੇਸ਼ਨ ਕੀਤਾ ਗਿਆ | ਡਾ. ਸਰਬਜੀਤ ਰਾਜਨ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫ਼ਰੰਟੀਅਰ ਕਲਾਥ ਹਾਊਸ ਅਤੇ ਦਇਆਵੰਤੀ ਫਾਊਾਡੇਸ਼ਨ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ | ਚੇਅਰਮੈਨ ਸਤੀਸ਼ ਬੱਤਰਾ ਨੇ ਕੈਂਪ ਨੂੰ ਸਫਲ ਬਣਾਉਣ ਵਿਚ ਸਹਿਯੋਗ ਲਈ ਡਾ. ਰਾਜਨ ਅਤੇ ਉਨ੍ਹਾਂ ਦੀ ਸਮੁੱਚੀ ਟੀਮ, ਡਾ. ਐਮ.ਪੀ. ਸਿੰਘ, ਅਨਿਲ ਕੋਛੜ ਅਤੇ ਖ਼ਾਸ ਤੌਰ 'ਤੇ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਸਵਿਤਾ ਪਰਾਸ਼ਰ, ਅਨਿਲ ਕੋਛੜ, ਰਣਜੀਤ ਸਿੰਘ ਰਾਣਾ, ਗੁਲਾਬ ਸਿੰਘ ਠਾਕੁਰ, ਸੁਧਾ ਬੇਦੀ, ਮੋਹਨ ਲਾਲ ਤਨੇਜਾ, ਗੁਲਸ਼ਨ ਕੁਮਾਰ, ਸੁਰਿੰਦਰ ਕੁਮਾਰ, ਸੁਧੀਰ ਸ਼ਰਮਾ, ਸਟਾਫ਼ ਨਰਸ ਪਿ੍ਆ ਚੁੰਬਰ, ਨੈਨਸੀ, ਮਨਦੀਪ ਸੈਣੀ, ਸੰਦੀਪ ਕੌੜਾ, ਸੋਨੀ ਵਰਮਾ, ਜਤਿੰਦਰ ਕੁਮਾਰ (ਜਿੰਦੀ), ਨਰੇਸ਼ ਕੁਮਾਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ |