30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਬੇਕਾਬੂ ਥਾਰ ਨੇ ਖੜ੍ਹੀ ਗੱਡੀ ਨੂੰ ਮਾਰੀ ਟੱਕਰ-ਨੇੜਲੇ ਪਲਾਟ ਦੀ ਕੰਧ ਵੀ ਨੁਕਸਾਨੀ <br/>

ਅਜੀਤ ਡੈਸਕ 10-06-2026
ਫਗਵਾੜਾ, 9 ਜੂਨ (ਹਰਜੋਤ ਸਿੰਘ ਚਾਨਾ)-ਅੱਜ ਇੱਥੇ ਹਰਗੋਬਿੰਦ ਨਗਰ ਵਿਖੇ ਜਿੰਮ ਤੋਂ ਵਾਪਸੀ ਸਮੇਂ ਥਾਰ ਗੱਡੀ ਬੈਕ ਕਰਦੇ ਸਮੇਂ ਬੇਕਾਬੂ ਹੋ ਜਾਣ ਕਾਰਨ ਨੇੜੇ ਖੜ੍ਹੀ ਇੱਕ ਸਵਿਫ਼ਟ ਗੱਡੀ ਨਾਲ ਜਾ ਟਕਰਾਈ ਜਿਸ ਕਾਰਨ ਇੱਕ ਪਲਾਟ ਦੀ ਕੰਧ ਵੀ ਟੁੱਟ ਗਈ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮੁਨੀਸ਼ ਵਾਸੀ ਜਲੰਧਰ ਨੇ ਦੱਸਿਆ ਕਿ ਉਹ ਬੈਂਕ 'ਚ ਨੌਕਰੀ ਕਰਦਾ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਣੀ ਗੱਡੀ ਪਾਰਕਿੰਗ ਕਰਕੇ ਅੰਦਰ ਚਲਾ ਗਿਆ ਤੇ ਇੱਕ ਥਾਰ 'ਚ ਸਵਾਰ ਮਹਿਲਾ ਜਦੋਂ ਜਿੰਮ ਤੋਂ ਵਾਪਸ ਆ ਕੇ ਗੱਡੀ ਬੈਕ ਕਰਨ ਲੱਗੀ ਤਾਂ ਉਸ ਦੀ ਗੱਡੀ ਸਵਿਫ਼ਟ ਗੱਡੀ ਨਾਲ ਜਾ ਟਕਰਾਈ ਜਿਸ ਨਾਲ ਉਸ ਦੀ ਗੱਡੀ ਦਾ ਕਾਫ਼ੀ ਨੁਕਸਾਨ ਹੋ ਗਿਆ ਤੇ ਇਹ ਗੱਡੀ 'ਚ ਟਕਰਾਉਣ ਕਾਰਨ ਇੱਕ ਪਲਾਟ ਦੀ ਕੰਧ ਵੀ ਟੁੱਟ ਗਈ | ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ |

ਪਿਛਲੀ ਖ਼ਬਰ ਚੱਕ ਹਕੀਮ ਨੇੜੇ ਮੋਟਰਸਾਈਕਲ ਤੇ ਕਾਰ ਦੀ ਟੱਕਰ 'ਚ ਪਤੀ-ਪਤਨੀ ਜ਼ਖਮੀ <br/> ਅਗਲੀ ਖ਼ਬਰ ਟੇਰੀ ਗਰੀਨ ਓਲੰਪੀਆਡ ਵਿਚ ਬਾਵਾ ਲਾਲਵਾਨੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।