ਫਗਵਾੜਾ, 9 ਜੂਨ (ਹਰਜੋਤ ਸਿੰਘ ਚਾਨਾ)-ਅੱਜ ਇੱਥੇ ਚੱਕ ਹਕੀਮ ਨੇੜੇ ਇਕ ਮੋਟਰਸਾਈਕਲ ਤੇ ਕਾਰ ਦੀ ਆਪਸ 'ਚ ਹੋਈ ਟੱਕਰ ਦੌਰਾਨ ਪਤੀ-ਪਤਨੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ | ਜ਼ਖਮੀਆਂ ਦੀ ਪਹਿਚਾਣ ਮਨੀ ਕੁਮਾਰ ਤੇ ਦਿਵਿਆ ਵਜੋਂ ਹੋਈ ਹੈ | ਪ੍ਰਾਪਤ ਜਾਣਕਾਰੀ ਮੁਤਾਬਕ ਇਹ ਦੋਨੋਂ ਜਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਲੁਧਿਆਣਾ ਆਪਣੇ ਸਹੁਰਿਆਂ ਤੋਂ ਵਾਪਸ ਆ ਰਹੇ ਸਨ ਜਦੋਂ ਇਹ ਚੱਕ ਹਕੀਮ ਪੁੱਜੇ ਤਾਂ ਅਚਾਨਕ ਪਿੱਛੋਂ ਟਰੱਕ ਦੇ ਹਾਰਨ ਵਜਾਉਣ ਕਾਰਨ ਇਹ ਆਪਣਾ ਮੋਟਰਸਾਈਕਲ ਸਾਈਡ 'ਤੇ ਕਰਨ ਲੱਗੇ ਤਾਂ ਪਿੱਛੋਂ ਆ ਰਹੀ ਕਾਰ ਦੇ ਲਪੇਟ 'ਚ ਆ ਗਏ ਜਿਸ ਨਾਲ ਇਹ ਦੋਨੋਂ ਜ਼ਖਮੀ ਹੋ ਗਏ | ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਹਾਲਤ ਠੀਕ ਦੱਸੀ ਜਾ ਰਹੀ ਹੈ |