ਫਗਵਾੜਾ, 10 ਜੂਨ (ਚਾਨਾ)- ਸਤਨਾਮਪੁਰਾ ਪੁਲਿਸ ਨੇ ਦੋ ਪਿਸਤੌਲਾਂ ਸਣੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ | ਐਸ.ਪੀ. ਮਾਧਵੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਮਹੇੜੂ ਲਾਗਿਓਾ ਇੱਕ ਨੌਜਵਾਨ ਨੂੰ ਝਾੜੀਆਂ 'ਚੋਂ ਕਾਬੂ ਕਰਕੇ ਉਸ ਪਾਸੋਂ ਇੱਕ ਦੇਸੀ ਕੱਟਾ ਤੇ ਦੇਸੀ ਪਿਸਟਲ 30 ਬੋਰ ਤੇ ਮੈਗਜ਼ੀਨ ਬਿਨਾਂ ਰੋਂਦ ਬਰਾਮਦ ਕੀਤੇ ਹੈ | ਕਾਬੂ ਕੀਤੇ ਨੌਜਵਾਨ ਦੀ ਪਛਾਣ ਇੰਦਰਦੀਪ ਸਿੰਘ ਉਰਫ਼ ਇੰਦਰ ਪੁੱਤਰ ਕਮਲਦੀਪ ਕੁਮਾਰ ਵਾਸੀ ਨਸੀਰਾਬਾਦ ਵਜੋਂ ਹੋਈ ਹੈ |