28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਜ਼ਿਲ੍ਹਾ ਯੋਜਨਾ ਬੋਰਡ ਕਪੂਰਥਲਾ ਦੇ ਚੇਅਰਮੈਨ ਨੂੰ ਮਗਨਰੇਗਾ ਆਗੂਆਂ ਨੇ ਦਿੱਤਾ ਮੰਗ ਪੱਤਰ

ਅਜੀਤ ਡੈਸਕ 11-06-2026
ਨਡਾਲਾ, 10 ਜੂਨ (ਰਘਬਿੰਦਰ ਸਿੰਘ)-ਮਗਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਅੱਜ ਜ਼ਿਲ੍ਹਾ ਯੋਜਨਾ ਬੋਰਡ ਕਪੂਰਥਲਾ ਦੇ ਚੇਅਰਮੈਨ ਸਰਬਜੀਤ ਸਿੰਘ ਲੁਬਾਣਾ ਨੂੰ ਮਗਨਰੇਗਾ ਕਰਮਚਾਰੀਆਂ ਨੂੰ ਪੱਕੇ ਕਰਨ ਸਬੰਧੀ ਮੰਗ ਪੱਤਰ ਦਿੱਤਾ ਗਿਆ, ਉਨ੍ਹਾਂ ਭਰੋਸਾ ਦਵਾਇਆ ਕਿ ਉਹ 1-2 ਦਿਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਮਗਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਅਤੇ ਪੱਕੇ ਕਰਨ ਸਬੰਧੀ ਗੱਲ ਕਰਨਗੇ | ਇਸ ਮੌਕੇ ਮਗਨਰੇਗਾ ਕਰਮਚਾਰੀ ਯੂਨੀਅਨ ਦੇ ਕਪੂਰਥਲਾ ਯੂਨੀਅਨ ਪ੍ਰਧਾਨ ਰਾਮ ਦਿੱਤਾ, ਸੋਨੀਆ ਏ.ਪੀ.ਓ, ਮਨਵਿੰਦਰ ਸਿੰਘ ਸਿੱਧੂ, ਅਨੀ ਸਿੰਗਲਾ ਤਕਨੀਕੀ ਸਹਾਇਕ, ਮਿਸ ਅਮਨਦੀਪ ਕੌਰ ਕੰਪਿਊਟਰ ਸਹਾਇਕ, ਬਲਜਿੰਦਰ ਸਿੰਘ, ਚੰਦਾ ਸਿੰਘ, ਮੰਗਲ, ਜੀ ਆਰ ਐਸ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਿੰਘਰਾਲਾ ਸਕੂਲ ਦੀ ਅਨੂਪਬੀਰ ਕੌਰ ਪੱਡਾ ਨੇ ਐਸ.ਜੀ.ਪੀ.ਸੀ. ਪ੍ਰੀਖਿਆ 'ਚੋਂ ਪ੍ਰਾਪਤ ਕੀਤਾ ਸਕਾਲਰਸ਼ਿਪ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਣੇ ਪੰਜ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।