28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਬਿਜਲੀ ਦੇ ਲੰਮੇ ਕੱਟਾਂ ਤੋਂ ਘਰੇਲੂ ਖਪਤਕਾਰ ਦੁਖੀ- ਸੰਧੂ ਸ਼ਰਮਾ, ਰਤਨਪਾਲ

ਅਜੀਤ ਡੈਸਕ 11-06-2026
ਤਲਵੰਡੀ ਚੌਧਰੀਆਂ, 10 ਜੂਨ (ਪਰਸਨ ਲਾਲ ਭੋਲਾ)-ਝੋਨੇ ਦੀ ਬਿਜਾਈ ਅਜੇ ਸ਼ੁਰੂ ਹੋਈ ਹੈ ਪਰ ਘਰੇਲੂ ਖਪਤਕਾਰਾਂ ਲਈ ਬਿਜਲੀ ਦੇ ਲੰਮੇ ਕੱਟ ਜਾਂ 15-20 ਮਿੰਟ ਆਈ ਤੇ ਫਿਰ ਚਲੀ ਗਈ ਨੇ ਲੋਕਾਂ ਨੂੰ ਪਰੇਸ਼ਾਨ ਕਰ ਛੱਡਿਆ ਹੈ | ਝੋਨੇ ਦੀ ਫ਼ਸਲ ਲਈ ਅੱਠ ਘੰਟੇ ਬਿਜਲੀ ਦੀ ਸਪਲਾਈ ਦੇਣਾ ਚੰਗੀ ਗੱਲ ਹੈ ਪਰ ਘਰੇਲੂ ਖਪਤਕਾਰਾਂ ਨੂੰ ਬਿਜਲੀ ਸਪਲਾਈ ਨਾ ਮਿਲੇ ਬਹੁਤ ਮਾੜਾ ਵਰਤਾਰਾ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਕੀਰਤਨਪਾਲ ਸੰਧੂ, ਮੈਂਬਰ ਪੰਚਾਇਤ ਧੀਰਜ ਕੁਮਾਰ ਸ਼ਰਮਾ ਤੇ ਲਖਵਿੰਦਰ ਸਿੰਘ ਰਤਨਪਾਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ | ਪੈ ਰਹੀ ਸਖ਼ਤ ਗਰਮੀ ਵਿਚ ਬਜ਼ੁਰਗਾਂ ਅਤੇ ਬੱਚਿਆਂ ਲਈ ਬੜਾ ਔਖਾ ਹੈ | ਅਜਿਹੀ ਪੈ ਰਹੀ ਗਰਮੀ ਵਿਚ ਟੈਂਕੀ ਵਿਚ ਪਾਣੀ ਹੋਏ ਤਾਂ ਕੋਈ ਨਹਾ ਲੈਂਦਾ ਹੈ ਜਾਂ ਕੋਈ ਗਿੱਲਾ ਕੱਪੜਾ ਕਰਕੇ ਉੱਤੇ ਲੈ ਲੈਂਦਾ ਹੈ | ਪਰ ਜੇਕਰ ਟੈਂਕੀ ਵਿਚ ਪਾਣੀ ਹੀ ਨਾ ਹੋਇਆ ਤਾਂ ਉਹ ਕੀ ਕਰੇਗਾ | ਜੇਕਰ ਬਿਜਲੀ ਦੋ-ਦੋ ਘੰਟੇ ਨਾ ਆਈ ਤਾਂ 43-44 ਦੇ ਤਾਪਮਾਨ ਵਿਚ ਬੰਦਾ ਕਿੱਧਰ ਜਾਵੇ | ਇਸ ਦਾ ਖਿਆਲ ਰੱਖਣਾ ਬਿਜਲੀ ਵਿਭਾਗ ਅਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ |
ਪਿਛਲੀ ਖ਼ਬਰ ਸਾਬਕਾ ਚੇਅਰਮੈਨ ਉਮੇਸ਼ ਸ਼ਾਰਦਾ ਭਾਜਪਾ ਵਲੋਂ ਸ਼ਾਹਕੋਟ ਹਲਕੇ ਦੇ ਇੰਚਾਰਜ ਨਿਯੁਕਤ ਅਗਲੀ ਖ਼ਬਰ ਸ਼ਿੰਘਰਾਲਾ ਸਕੂਲ ਦੀ ਅਨੂਪਬੀਰ ਕੌਰ ਪੱਡਾ ਨੇ ਐਸ.ਜੀ.ਪੀ.ਸੀ. ਪ੍ਰੀਖਿਆ 'ਚੋਂ ਪ੍ਰਾਪਤ ਕੀਤਾ ਸਕਾਲਰਸ਼ਿਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।