29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਪੀ.ਟੀ.ਯੂ. ਵਲੋਂ ਸੈਂਟਰਲਾਈਜ਼ਡ ਤੇ ਕੈਂਪਸ ਦਾਖਲਿਆਂ ਲਈ ਅਰਜ਼ੀਆਂ ਸਿੰਗਲ ਪੋਰਟਲ ਰਾਹੀਂ ਜਮ੍ਹਾਂ ਕਰਵਾਈਆਂ ਜਾਣਗੀਆਂ-ਡਾ. ਸੁਸ਼ੀਲ ਮਿੱਤਲ

ਅਜੀਤ ਡੈਸਕ 16-06-2026
ਕਪੂਰਥਲਾ, 15 ਜੂਨ (ਅਮਰਜੀਤ ਕੋਮਲ)-ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਲੋਂ 2026-27 ਦੇ ਅਕਾਦਮਿਕ ਸੈਸ਼ਨ ਲਈ ਆਨਲਾਈਨ ਸੈਂਟਰਲਾਈਜ਼ਡ ਐਡਮਿਸ਼ਨ ਕਾਉਂਸਿਲੰਗ ਪੋਰਟਲ ਦੀ ਸ਼ੁਰੂਆਤ ਅੱਜ ਯੂਨੀਵਰਸਿਟੀ ਦੇ ਉਪ ਕੁਲਪਤੀ ਪੋ੍ਰ. ਡਾ. ਸੁਸ਼ੀਲ ਮਿੱਤਲ ਨੇ ਕੀਤੀ | ਇਸ ਸਬੰਧ ਵਿਚ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਮਿੱਤਲ ਨੇ ਕਿਹਾ ਕਿ ਇਹ ਪੋਰਟਲ ਵਿਦਿਆਰਥੀਆਂ ਨੂੰ ਸੈਂਟਰਲਾਈਜ਼ਡ ਤੇ ਕੈਂਪਸ ਦਾਖਲਿਆਂ ਲਈ ਅਰਜੀ ਦੇਣ ਦੇ ਯੋਗ ਬਣਾਉਂਦਾ ਹੈ ਜਿਸ ਵਿਚ ਇੰਜੀਨੀਅਰਿੰਗ, ਫਾਰਮੇਸੀ ਤੇ ਮੈਨੇਜਮੈਂਟ ਵਰਗੇ ਕੋਰਸ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਇੱਥੇ ਦਾਖ਼ਲੇ ਇਕ ਸਿੰਗਲ ਪੋਰਟਲ ਰਾਹੀਂ ਲਏ ਜਾਣਗੇ | ਉਪ ਕੁਲਪਤੀ ਨੇ ਕਿਹਾ ਕਿ ਇਸ ਪੋਰਟਲ ਰਾਹੀਂ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਦੇ ਮੁੱਖ ਕੈਂਪਸ ਅਤੇ ਅੰਮਿ੍ਤਸਰ, ਹੁਸ਼ਿਆਰਪੁਰ ਬਟਾਲਾ, ਮੁਹਾਲੀ-1 ਅਤੇ ਖ਼ੂਨੀ ਮਾਜਰਾ ਮੁਹਾਲੀ-2 ਅਤੇ ਯੂਨੀਵਰਸਿਟੀ ਮਾਨਤਾ ਪ੍ਰਾਪਤ ਕਾਲਜਾਂ ਵਿਚ ਅਰਜ਼ੀਆਂ ਜਮਾਂ ਕਰਵਾਈਆਂ ਜਾ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਸੀਟਾਂ ਦੀ ਵੰਡ ਆਨਲਾਈਨ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਹ ਆਨਲਾਈਨ ਸੈਂਟਰਲਾਈਜ਼ਡ, ਦਾਖਲਾ ਕਾਊਾਸਿਲੰਗ, ਪੋਰਟਲ, ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਬਠਿੰਡਾ, ਇਸਦੇ ਕੈਂਪਸ ਅਤੇ ਮਾਨਤਾ ਪ੍ਰਾਪਤ ਕਾਲਜਾਂ ਲਈ ਸੀਟਾਂ ਦੀ ਵੰਡ ਦੀ ਸਹੂਲਤ ਵੀ ਦੇਵੇਗਾ | ਇੱਥੇ ਵਰਨਣਯੋਗ ਹੈ ਕਿ ਯੂਨੀਵਰਸਿਟੀ ਦੇ ਨੋਟੀਫ਼ਿਕੇਸ਼ਨ ਅਨੁਸਾਰ ਆਨਲਾਈਨ ਸੈਂਟਰਲਾਈਜ਼ ਦਾਖਲਾ ਕਾਉਂਸਲਿੰਗ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਅੱਜ ਹੋਈ ਤੇ ਇਸ ਪੜਾਅ ਦੇ ਲਈ 18 ਜੂਨ ਸ਼ਾਮ 5 ਵਜੇ ਤੱਕ ਰਜਿਸਟਰੇਸ਼ਨ ਤੇ ਕਾਉਂਸਿਲੰਗ ਸਬੰਧੀ ਫ਼ੀਸ ਦਾ ਭੁਗਤਾਨ ਹੋਵੇਗਾ ਤੇ19 ਜੂਨ ਤੋਂ 21 ਜੂਨ ਤੱਕ ਕਾਲਜਾਂ ਦੀ ਚੋਣ ਕੀਤੀ ਜਾ ਸਕੇਗੀ ਤੇ ਪਹਿਲੇ ਪੜਾਅ ਦੀ ਕਾਉਂਸਿਲੰਗ ਦਾ ਨਤੀਜਾ 25 ਜੂਨ ਨੂੰ ਐਲਾਨਿਆ ਜਾਵੇਗਾ | ਉਪਰੰਤ ਵਿਦਿਆਰਥੀ ਅਲਾਟ ਹੋਏ ਕਾਲਜਾਂ ਵਿਚ 26 ਜੂਨ ਨੂੰ ਸਵੇਰੇ 9 ਵਜੇ ਤੋਂ ਲੈ ਕੇ 30 ਜੂਨ ਸ਼ਾਮ 5 ਵਜੇ ਤੱਕ ਦਾਖਲਾ ਲੈ ਸਕਣਗੇ | ਦੱਸਿਆ ਜਾਂਦਾ ਹੈ ਕਿ ਯੂਨੀਵਰਸਿਟੀ ਵਿਚ ਦਾਖ਼ਲੇ ਲਈ ਕੁੱਲ ਤਿੰਨ ਪੜਾਅ ਵਿਚ ਆਨਲਾਈਨ ਕਾਉਂਸਿਲੰਗ ਸਬੰਧੀ ਸ਼ਡਿਊਲ ਜਾਰੀ ਕੀਤਾ ਗਿਆ ਹੈ ਤੇ ਇਸ ਕਾਉਂਸਿਲੰਗ ਰਾਹੀਂ ਅੰਡਰ ਗਰੈਜੂਏਟ ਪ੍ਰੋਗਰਾਮ ਜਿਨ੍ਹਾਂ ਵਿਚ ਬੀ.ਟੈੱਕ ਪਹਿਲਾ ਸਾਲ, ਬੀ. ਫਾਰਮਾ ਪਹਿਲਾ ਸਾਲ, ਫਾਰਮ ਡੀ, ਬੀ.ਆਰਕੀਟੈਕਚਰ, ਬੀ.ਐਚ.ਐਮ.ਸੀ.ਟੀ., ਬੀ.ਬੀ.ਏ. ਤੇ ਬੀ.ਸੀ.ਏ. ਸ਼ਾਮਿਲ ਹਨ | ਪੋਰਟਲ ਦੀ ਸ਼ੁਰੂਆਤ ਕਰਨ ਮੌਕੇ ਪ੍ਰੋ. ਡਾ. ਯਾਦਵਿੰਦਰ ਸਿੰਘ ਬਰਾੜ ਡੀਨ ਅਕਾਦਮਿਕ ਮਾਮਲੇ ਤੇ ਚੇਅਰਮੈਨ (ਦਾਖ਼ਲੇ), ਡਾ. ਆਰ.ਪੀ.ਐੱਸ. ਬੇਦੀ ਡੀਨ ਕਾਲਜ ਵਿਕਾਸ, ਡਾ. ਨਵਦੀਪਕ ਸੰਧੂ ਰਜਿਸਟਰਾਰ, ਡਾ. ਰਜੀਵ ਬੇਦੀ ਐਸੋਸੀਏਟ ਡੀਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਖੱਸਣ ਵਿਚ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਰਜਿਸਟ੍ਰੇਸ਼ਨ ਕੈਂਪ ਲਗਾਇਆ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਸੰਬੰਧੀ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।