29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਪਿੰਡ ਖੱਸਣ ਵਿਚ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਰਜਿਸਟ੍ਰੇਸ਼ਨ ਕੈਂਪ ਲਗਾਇਆ

ਅਜੀਤ ਡੈਸਕ 16-06-2026
ਭੁਲੱਥ, 15 ਜੂਨ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਦੂਰੀ ਤੇ ਪੈਂਦੇ ਪਿੰਡ ਖੱਸਣ ਵਿਖੇ ਸਰਕਾਰ ਵੱਲੋਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ | ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ ਐਸ.ਡੀ.ਐਮ. ਰੁਪਿੰਦਰ ਪਾਲ ਸਿੰਘ ਵਲੋਂ ਪਹੁੰਚ ਕੇ ਕੈਂਪ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਪਿੰਡ ਜਾ ਕੇ ਲੋਕਾਂ ਦੀਆਂ ਸੁਵਿਧਾਵਾਂ ਲਈ ਕੈਂਪ ਲਗਾਏ ਜਾਣਗੇ ਤਾਂ ਕਿ ਸਰਕਾਰ ਵੱਲੋਂ �ਰਤਾਂ ਦੀ ਸੁਵਿਧਾ ਲਈ ਚਲਾਈਆਂ ਗਈਆਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਮਿਲ ਸਕੇ | ਕੈਂਪ ਦੌਰਾਨ �ਰਤਾਂ ਨੂੰ ਮਿਲਣ ਵਾਲੀ ਸੁਵਿਧਾ 1000 ਰੁਪਏ ਤੇ 1500 ਰੁਪਏ ਮਹੀਨਾ ਮਿਲਣ ਵਾਲੀ ਸੁਵਿਧਾ ਸਬੰਧੀ ਫਾਰਮ ਭਰ ਕੇ ਰਜਿਸਟ੍ਰੇਸ਼ਨ ਕੀਤੇ ਗਏ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਥਾਪਰ ਖੱਸਣ, ਰਵੀਪਾਲ ਬਲਾਕ ਸੰਮਤੀ ਮੈਂਬਰ, ਸਤਵਿੰਦਰ ਸਿੰਘ ਸ਼ੇਰ ਗਿੱਲ ਸਾਬਕਾ ਸਰਪੰਚ ਖੱਸਣ, ਨੰਬਰਦਾਰ ਗੁਰਵਿੰਦਰ ਸਿੰਘ ਸੋਹੀ, ਪਰਵਿੰਦਰ ਸਿੰਘ ਥਾਪਰ ਮੈਂਬਰ ਪੰਚਾਇਤ, ਸਤਨਾਮ ਸਿੰਘ ਚੀਮਾ , ਗੁਰਜੀਵਨ ਸਿੰਘ ਮੈਂਬਰ, ਬੀਬੀ ਕੁਲਵਿੰਦਰ ਕੌਰ ਮੈਂਬਰ ਪੰਚਾਇਤ, ਪਰਮਜੀਤ ਸਿੰਘ ਭਟਨੂਰਾ, ਨਿਰਵੈਰ ਸਿੰਘ ਖੱਸਣ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ਾ, ਰੇਤ, ਸਿੱਖਿਆ, ਸਿਹਤ ਮਾਫ਼ੀਏ ’ਤੇ ਸਖ਼ਤੀ ਨਾਲ ਰੋਕ ਲਾਵੇ ਸਰਕਾਰ-ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਅਗਲੀ ਖ਼ਬਰ ਪੀ.ਟੀ.ਯੂ. ਵਲੋਂ ਸੈਂਟਰਲਾਈਜ਼ਡ ਤੇ ਕੈਂਪਸ ਦਾਖਲਿਆਂ ਲਈ ਅਰਜ਼ੀਆਂ ਸਿੰਗਲ ਪੋਰਟਲ ਰਾਹੀਂ ਜਮ੍ਹਾਂ ਕਰਵਾਈਆਂ ਜਾਣਗੀਆਂ-ਡਾ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।