29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਵਿਚ ਲਗਾਇਆ ਗਿਆ 10 ਰੋਜ਼ਾ ਮੁਫ਼ਤ ਕਰਾਟੇ ਟਰੇਨਿੰਗ ਕੈਂਪ

ਅਜੀਤ ਡੈਸਕ 16-06-2026
ਕਪੂਰਥਲਾ, 15 ਜੂਨ (ਅਮਰਜੀਤ ਕੋਮਲ)-ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦੇ ਵਿਦਿਆਰਥੀਆਂ ਦੀ ਸਰੀਰਕ ਤੰਦਰੁਸਤੀ, ਆਤਮਵਿਸ਼ਵਾਸ ਤੇ ਸਵੈ ਰੱਖਿਆ ਦੇ ਗੁਣਾ ਨੂੰ ਵਿਕਸਿਤ ਕਰਨ ਦੇ ਮਨੋਰਥ ਨਾਲ 10 ਰੋਜ਼ਾ ਮੁਫ਼ਤ ਕਰਾਟੇ ਟਰੇਨਿੰਗ ਕੈਂਪ ਲਗਾਇਆ ਗਿਆ | ਜਿਸ ਵਿਚ ਏਸ਼ੀਅਨ ਗੋਲਡ ਮੈਡਲਿਸਟ ਤੇ ਅੰਤਰਰਾਸ਼ਟਰੀ ਕਰਾਟੇ ਕੋਚ ਕੈਂਜੋ ਗੁਰਪ੍ਰੀਤ ਰੋਜ਼ੀ ਸੇਠੀ ਨੇ ਵਿਦਿਆਰਥੀਆਂ ਨੂੰ ਕਰਾਟੇ ਦੀਆਂ ਬੁਨਿਆਦੀ ਤੇ ਉੱਚ ਪੱਧਰੀ ਤਕਨੀਕਾਂ ਦੇ ਨਾਲ-ਨਾਲ ਸਵੈ ਰੱਖਿਆ ਦੇ ਗੁਰ ਵੀ ਸਿਖਾਏ | ਬਾਅਦ ਵਿਚ ਕਰਾਟੇ ਬੈਲਟ ਪ੍ਰੀਖਿਆ ਕਰਵਾਈ ਗਈ ਜਿਸ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਆਪਣੇ ਹੁਨਰ, ਆਤਮ ਵਿਸ਼ਵਾਸ ਤੇ ਤਕਨੀਕੀ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਪ੍ਰੀਖਿਆ ਵਿਚ ਸਫ਼ਲ ਰਹੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਯੋਗਤਾ ਤੇ ਪ੍ਰਦਰਸ਼ਨ ਦੇ ਆਧਾਰ ‘ਤੇ ਅਗਲੇ ਬੈਲਟ ਪੱਧਰ ਲਈ ਚੁਣਿਆ ਗਿਆ | ਕੈਂਪ ਦੀ ਸਮਾਪਤੀ ‘ਤੇ ਹੋਏ ਸਮਾਗਮ ਵਿਚ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਮੁੱਖ ਮਹਿਮਾਨ ਵਜੋਂ ਤੇ ਸਕੂਲ ਦੀ ਪਿ੍ੰਸੀਪਲ ਸਾਕਸ਼ੀ ਚੋਪੜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਉਨ੍ਹਾਂ ਕਰਾਟੇ ਕੈਂਪ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਕਰਾਟੇ ਵਰਗੀਆਂ ਖੇਡਾਂ ਨਾ ਸਿਰਫ ਸਰੀਰ ਨੂੰ ਮਜ਼ਬੂਤ ਬਣਾਉਂਦੀਆਂ ਹਨ ਸਗੋਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਸਵੈ ਵਿਸ਼ਵਾਸ ਤੇ ਚਣੌਤੀਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਵੀ ਪੈਦਾ ਕਰਦੀਆਂ ਹਨ | ਉਨ੍ਹਾਂ ਕੈਂਪ ਦੀ ਸਫ਼ਲਤਾ ਲਈ ਗੁਰਪ੍ਰੀਤ ਰੋਜ਼ੀ ਸੇਠੀ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਨ੍ਹਾਂ ਨਿਪੁੰਨ ਸਿਖਲਾਈ ਤੇ ਸਮਰਪਣ ਸਦਕਾ ਵਿਦਿਆਰਥੀਆਂ ਨੂੰ ਉੱਚ ਪਾਏ ਦਾ ਮਾਰਗ ਦਰਸ਼ਨ ਮਿਲਿਆ ਹੈ | ਇਸ ਕੈਂਪ ਵਿਚ ਸਕੂਲ ਦੇ 50 ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ | ਕੈਂਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਕੂਲ ਦੀ ਟੀਮ ਲਈ ਗੁਰਪ੍ਰੀਤ ਰੋਜ਼ੀ ਸੇਠੀ ਨੇ ਡਾ. ਜਤਿੰਦਰਪਾਲ ਸਿੰਘ ਰੰਧਾਵਾ ਤੇ ਪਿ੍ੰਸੀਪਲ ਸਾਕਸ਼ੀ ਚੋਪੜਾ ਨੂੰ ਟਰਾਫ਼ੀ ਪ੍ਰਦਾਨ ਕੀਤੀ | ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਕੈਂਪ ਨੂੰ ਸਫ਼ਲ ਬਣਾਉਣ ਲਈ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਕੇਂਦਰੀ ਸਕੇਲ ਅਤੇ ਸਟੇਟ ਕੇਡਰ ਰੱਦ ਕਰਵਾਉਣ ,ਟੈਕਨੀਕਲ ਗਰੇਡ ਲੈਣ ਲਈ ਸੰਘਰਸ਼ ਜਾਰੀ ਰਹੇਗਾ-ਪ੍ਰਧਾਨ ਸੁਖਜੀਤ ਸਿੰਘ ਅਗਲੀ ਖ਼ਬਰ ਨਸ਼ਾ, ਰੇਤ, ਸਿੱਖਿਆ, ਸਿਹਤ ਮਾਫ਼ੀਏ ’ਤੇ ਸਖ਼ਤੀ ਨਾਲ ਰੋਕ ਲਾਵੇ ਸਰਕਾਰ-ਜਥੇਦਾਰ ਪਰਮਜੀਤ ਸਿੰਘ ਖ਼ਾਲਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।