28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਕੇਂਦਰੀ ਸਕੇਲ ਅਤੇ ਸਟੇਟ ਕੇਡਰ ਰੱਦ ਕਰਵਾਉਣ ,ਟੈਕਨੀਕਲ ਗਰੇਡ ਲੈਣ ਲਈ ਸੰਘਰਸ਼ ਜਾਰੀ ਰਹੇਗਾ-ਪ੍ਰਧਾਨ ਸੁਖਜੀਤ ਸਿੰਘ

ਅਜੀਤ ਡੈਸਕ 16-06-2026
ਸੁਲਤਾਨਪੁਰ ਲੋਧੀ, 15 ਜੂਨ (ਥਿੰਦ)-ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ, ਟੈਕਨੀਕਲ ਗਰੇਡ ਲੈਣ ਅਤੇ ਕੇਂਦਰੀ ਸਕੇਲ ਰੱਦ ਕਰਵਾਉਣ ਲਈ ਸੰਘਰਸ਼ ਕਰ ਰੈਵੇਨਿਊ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਗੋਇੰਦਵਾਲ ਸਾਹਿਬ ਨੇ ਕਿਹਾ ਕਿ ਆਪਣੇ ਹੱਕਾਂ ਲਈ ਲਗਾਤਾਰ ਸੰਘਰਸ਼ ਕਰਨਗੇ ਅਤੇ ਸਰਕਾਰ ਦੇ ਕਿਸੇ ਤਰ੍ਹਾਂ ਦੇ ਦਬਾਅ ਅੱਗੇ ਨਹੀਂ ਝੁਕਣਗੇ | ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਸੂਬੇ ਅੰਦਰ ਪਟਵਾਰੀਆਂ ਦੀਆਂ ਅਸਾਮੀਆਂ ਘਟਾ ਦਿੱਤੀਆਂ ਗਈਆਂ ਹਨ | ਸੰਨ 1980 ਵਿੱਚ ਪੰਜਾਬ ਅੰਦਰ ਪਟਵਾਰੀਆਂ ਦੀਆਂ 4716 ਪੋਸਟਾਂ ਸਨ ਜੋ ਕਿ ਹੁਣ 3660 ਰਹਿ ਗਈਆਂ ਹਨ, ਜਦਕਿ ਜ਼ਿਲਿਆਂ, ਤਹਿਸੀਲਾਂ ਅਤੇ ਹਲਕਿਆਂ ਦੀ ਗਿਣਤੀ ਵੱਧ ਗਈ ਹੈ |ਅਬਾਦੀ ਅਤੇ ਸ਼ਹਿਰੀਕਰਨ ਵਿੱਚ ਵੱਡੇ ਪੱਧਰ ਤੇ ਵਾਧਾ ਹੋਇਆ ਹੈ | ਸਮੇਂ ਸਮੇਂ ਤੇ ਫਸਲਾਂ ਦੇ ਖ਼ਰਾਬੇ, ਪਰਾਲੀ ਸਾੜਨ ਦੇ ਮਾਮਲਿਆਂ ਦੀ ਨਿਗਰਾਨੀ, ਹੜਾਂ ਵਿੱਚ ਹੋਏ ਨੁਕਸਾਨ ਦੇ ਸਰਵੇ ਅਤੇ ਹਾਈਵੇ ਪ੍ਰੋਜੈਕਟਾਂ ਦਾ ਵਾਧੂ ਬੋਝ ਵੀ ਪਟਵਾਰੀਆਂ ਤੇ ਪਾਇਆ ਜਾਂਦਾ ਹੈ |ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਸਟੇਟ ਕਾਡਰ ਨੂੰ ਭੰਗ ਕਰਕੇ ਜ਼ਿਲ੍ਹਾ ਕਾਡਰ ਬਣਾਇਆ ਜਾਵੇ, ਨਵੀਂ ਭਰਤੀ ਤੇ ਕੇਂਦਰੀ ਸਕੇਲ ਰੱਦ ਕੀਤੇ ਜਾਣ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ | ਇਸ ਮੌਕੇ ਉਨ੍ਹਾਂ ਨੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਸਰਕਾਰ ਨੇ ਤਰੁੰਤ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਤਹਿਸੀਲ ਪ੍ਰਧਾਨ ਸੁਖਦੇਵ ਸਿੰਘ, ਰਾਜਨਬੀਰ ਸਿੰਘ ਅਟਵਾਲ, ਪਟਵਾਰੀ ਸੁਨੀਲ ਗੋਂਡ ਕੈਸ਼ੀਅਰ, ਪਟਵਾਰੀ ਲਵਪ੍ਰੀਤ ਸਿੰਘ ਭੱਟੀ,ਹਰਮਨ ਸਿੰਘ, ਮਨਜੀਤ ਸਿੰਘ, ਮਨਕੀਰਤ ਸਿੰਘ, ਸੁਖਵਿੰਦਰ ਰਾਮ, ਸੁਖਵਿੰਦਰ ਸਿੰਘ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੀਰ ਬਾਬਾ ਨੌਬਤ ਸ਼ਾਹ ਵਲੀ ਥਾਣੇ ਵਾਲੇ ਪੀਰ ਦਾ ਸਾਲਾਨਾ ਮੇਲਾ 18 ਨੂੰ ਅਗਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਵਿਚ ਲਗਾਇਆ ਗਿਆ 10 ਰੋਜ਼ਾ ਮੁਫ਼ਤ ਕਰਾਟੇ ਟਰੇਨਿੰਗ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।