28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਪਾਣੀ ਦੀ ਨਿਕਾਸੀ ਲਈ ਨਿਗਮ ਦੇ ਅਧਿਕਾਰੀ ਨਾਲਿਆਂ ਤੇ ਸੀਵਰੇਜ ਸਿਸਟਮ ਦੀ ਨਿਯਮਤ ਸਫ਼ਾਈ ਯਕੀਨੀ ਬਣਾਉਣ-ਅਨੂਪਮ ਕਲੇਰ

ਅਜੀਤ ਡੈਸਕ 17-06-2026

ਕਪੂਰਥਲਾ, 16 ਜੂਨ (ਅਮਰਜੀਤ ਕੋਮਲ)-ਨਗਰ ਨਿਗਮ ਦੇ ਅਧਿਕਾਰੀ ਬਰਸਾਤ ਨੂੰ ਮੁੱਖ ਰੱਖਦਿਆਂ ਪਾਣੀ ਦੀ ਨਿਕਾਸੀ ਨੂੰ ਸੁਚਾਰੂ ਤਰੀਕੇ ਨਾਲ ਬਣਾਈ ਰੱਖਣ ਲਈ ਨਾਲਿਆਂ ਤੇ ਸੀਵਰੇਜ ਸਿਸਟਮ ਦੀ ਨਿਯਮਤ ਸਫ਼ਾਈ ਅਤੇ ਨਿਗਰਾਨੀ ਯਕੀਨੀ ਬਣਾਉਣ ਤਾਂ ਜੋ ਸ਼ਹਿਰ ਵਿਚ ਕਿਤੇ ਵੀ ਪਾਣੀ ਖੜ੍ਹਾ ਹੋਣ ਨਾਲ ਲੋਕਾਂ ਨੂੰ ਕੋਈ ਸਮੱਸਿਆ ਨਾ ਆਵੇ | ਇਹ ਗੱਲ ਅਨੂਪਮ ਕਲੇਰ ਕਮਿਸ਼ਨਰ ਨਗਰ ਨਿਗਮ ਕਪੂਰਥਲਾ ਨੇ ਅੱਜ ਸ਼ਹਿਰ ਦੀ ਸਫ਼ਾਈ ਅਤੇ ਸੀਵਰੇਜ ਪ੍ਰਬੰਧਾਂ, ਸੀਵਰੇਜ ਟਰੀਟਮੈਂਟ ਪਲਾਂਟ (ਐਸ.ਟੀ.ਪੀ.) ਤੇ ਸ਼ੇਖੂਪੁਰ ਸਥਿਤ ਮੇਨ ਪੰਪਿੰਗ ਸਟੇਸ਼ਨ (ਐਮ.ਪੀ.ਐਸ.) ਅਤੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੇ ਦੌਰੇ ਉਪਰੰਤ ਨਿਗਮ ਵਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਕਹੀ | ਸ਼ਹਿਰ ਦੇ ਦੌਰੇ ਦੌਰਾਨ ਉਨ੍ਹਾਂ ਨਾਲਿਆਂ ਦੀ ਸਫ਼ਾਈ ਦੇ ਕੰਮ ਦੀ ਵੀ ਜਾਂਚ ਕੀਤੀ | ਨਗਰ ਨਿਗਮ ਦੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੀ ਸੁੰਦਰਤਾ ਤੇ ਸਫ਼ਾਈ ਨੂੰ ਬਰਕਰਾਰ ਰੱਖਣ ਲਈ ਨਿਗਮ ਨੂੰ ਸਹਿਯੋਗ ਦੇਣ | ਉਨ੍ਹਾਂ ਕਿਹਾ ਕਿ ਲੋਕ ਨਾਲੀਆਂ, ਸੀਵਰੇਜ ਤੇ ਜਨਤਕ ਥਾਵਾਂ ‘ਤੇ ਪਲਾਸਟਿਕ ਦੇ ਲਿਫ਼ਾਫ਼ੇ, ਕੂੜਾ ਕਰਕਟ ਤੇ ਹੋਰ ਗੰਦਗੀ ਨਾਲ ਸੁੱਟਣ ਕਿਉਂਕਿ ਇਸ ਨਾਲ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੁੰਦੀ ਹੈ ਤੇ ਬਰਸਾਤ ਹੋਣ ‘ਤੇ ਪਾਣੀ ਖੜ੍ਹਾ ਹੋਣ ਨਾਲ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼ ਸੁਥਰਾ ਤੇ ਸੁੰਦਰ ਬਣਾਉਣਾ ਨਿਗਮ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰੇਕ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਨਿਗਮ ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਤੇ ਸ਼ਹਿਰ ਦੀ ਸਫ਼ਾਈ ਲਈ ਨਿਰੰਤਰ ਯਤਨਸ਼ੀਲ ਹੈ | ਇਸ ਮੌਕੇ ਉਨ੍ਹਾਂ ਨਾਲ ਨਿਗਮ ਦੇ ਨਿਗਰਾਨ ਇੰਜ. ਮਨਧੀਰ ਸਿੰਘ, ਐਸ.�. ਤਰਲੋਚਨ ਸਿੰਘ, ਕਮਿਸ਼ਨਰ ਦੇ ਪੀ.ਏ. ਪੁਨੀਤ ਧਵਨ ਤੇ ਨਗਰ ਨਿਗਮ ਦੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ |

 

ਪਿਛਲੀ ਖ਼ਬਰ ਸ਼ਰਧਾਲੂ ਦਾ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਔਰਤ ਨੇ ਈ-ਕਿਰਸ਼ਾ ਵਿਚ ਦਿੱਤਾ ਲੜਕੀ ਨੂੰ ਜਨਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।