ਕਾਲਾ ਸੰਘਿਆਂ, 16 ਜੂਨ (ਬਲਜੀਤ ਸਿੰਘ ਸੰਘਾ)-ਕਰੀਬ ਪੰਜ ਦਿਨ ਪਹਿਲਾਂ ਆਏ ਤੇਜ਼ ਹਨੇਰੀ ਤੂਫ਼ਾਨ ਕਾਰਨ ਵੱਡੇ ਪੱਧਰ ਤੇ ਲੋਕਾਂ ਦਾ ਨੁਕਸਾਨ ਹੋਇਆ ਤੇ ਬਹੁਤ ਥਾਵਾਂ ਤੇ ਰੁੱਖ ਦਰਖ਼ਤ ਵੀ ਡਿੱਗੇ | ਇਸੇ ਹਨੇਰੀ ਤੂਫ਼ਾਨ ‘ਚ ਸਰਕਾਰੀ ਹਸਪਤਾਲ ਕਾਲਾ ਸੰਘਿਆਂ ਵਿਖੇ ਲੱਗੇ ਰੁੱਖਾਂ ਚੋਂ ਇੱਕ ਰੁੱਖ ਜਲੰਧਰ ਰੋਡ ਵਾਲੇ ਪਾਸੇ ਨੂੰ ਡਿਗ ਪਿਆ, ਜਿਸ ਨਾਲ ਕਾਫ਼ੀ ਸਮੇਂ ਲਈ ਆਵਾਜਾਈ ਦੀ ਪ੍ਰਭਾਵਿਤ ਹੋਈ | ਇਸ ਰੁੱਖ ਦੀਆਂ ਟਾਹਣੀਆਂ ਆਦਿ ਤਾਂ ਹਸਪਤਾਲ ਪ੍ਰਸ਼ਾਸਨ ਨੇ ਦੂਸਰੇ ਦਿਨ ਹੀ ਕਟਵਾ ਦਿੱਤੀਆਂ ਪਰ ਇਸ ਰੁੱਖ ਦਾ ਕਾਫ਼ੀ ਵੱਡਾ ਟਾਹਣਾ ਹਾਲੇ ਤੱਕ ਰੋਡ ਵਾਲੇ ਪਾਸੇ ਨੂੰ ਕਾਫ਼ੀ ਅੱਗੇ ਤੱਕ ਤੇ ਨੀਵਾਂ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ ਹਾਲੇ ਤੱਕ ਇਸ ਰੁੱਖ ਨੂੰ ਕਾਲ਼ਾ ਸੰਘਿਆਂ ਹਸਪਤਾਲ ਪ੍ਰਸ਼ਾਸਨ ਜਾਂ ਹੋਰ ਸਿਵਲ ਪ੍ਰਸ਼ਾਸਨ ਦੇ ਕਿਸੇ ਵਿਭਾਗ ਨੇ ਸੜਕ ਤੋਂ ਪਾਸੇ ਕਰਵਾਉਣਾ ਜ਼ਰੂਰੀ ਨਹੀਂ ਸਮਝਿਆ ਜਦ ਕਿ ਇਹ ਜਲੰਧਰ ਦਾ ਮੇਨ ਰੋਡ ਹੋਣ ਕਰਕੇ ਇੱਥੇ ਅਨੇਕਾਂ ਹੀ ਬੱਸਾਂ ਗੱਡੀਆਂ ਅਤੇ ਵੱਡੇ ਸਾਧਨ ਵੀ ਲੰਘਦੇ ਹਨ ਇਸ ਰੁੱਖ ਕਾਰਨ ਕੋਈ ਵੱਡਾ ਸੜਕ ਹਾਦਸਾ ਵਾਪਰਨ ਦਾ ਵੀ ਖ਼ਤਰਾ ਬਣਿਆ ਹੋਇਆ ਹੈ | ਦੱਸਣ ਯੋਗ ਹੈ ਕਿ ਇੱਥੇ ਸਥਿਤ ਚੌਂਕ ਜਿਸ ਵਿਚ ਜਲੰਧਰ ਤੋਂ ਆਉਂਦੀਆਂ ਜਾਂਦੀਆਂ ਬੱਸਾਂ ਰੁਕਦੀਆਂ ਹਨ ਅਤੇ ਇਹ ਚੌਰਸਤਾ ਹੋਣ ਕਾਰਨ ਜਦੋਂ ਕੋਈ ਸਾਧਨ ਇਕਦਮ ਹਸਪਤਾਲ ਵਾਲੇ ਪਾਸੇ ਮੁੜਦਾ ਹੈ ਤਾਂ ਇਸ ਟੁੱਟੇ ਹੋਏ ਰੁੱਖ ਵੱਲ ਧਿਆਨ ਨਹੀਂ ਜਾਂਦਾ ਅਤੇ ਮੱਕੀ ਦਾ ਵੀ ਸੀਜ਼ਨ ਚੱਲਦਾ ਹੋਣ ਕਰਕੇ ਇੱਥੋਂ ਕੰਬਾਈਨਾਂ ਆਦਿ ਵੱਡੇ ਸਾਧਨ ਵੀ ਲੰਘਦੇ ਹਨ ਇਸ ਦੇ ਬਾਵਜੂਦ ਵੀ ਹਸਪਤਾਲ ਪ੍ਰਸ਼ਾਸਨ ਨੇ 5-6 ਦਿਨਾਂ ਤੋਂ ਸੜਕ ਵਾਲੇ ਪਾਸੇ ਡਿੱਗੇ ਇਸ ਰੁੱਖ ਨੂੰ ਚੁਕਵਾਉਣਾ ਹਾਲੇ ਤੱਕ ਜ਼ਰੂਰੀ ਨਹੀਂ ਸਮਝਿਆ | ਕੀ ਕਿਹਾ ਐਸਐਮ� ਕਾਲਾ ਸੰਘਿਆਂ ਨੇ:- ਇਸ ਸਬੰਧੀ ਜਦੋਂ ਟੈਲੀਫ਼ੋਨ ਤੇ ਸਰਕਾਰੀ ਹਸਪਤਾਲ ਕਾਲ਼ਾ ਸੰਘਿਆਂ ਦੇ ਐਸ ਐਮ � ਡਾਕਟਰ ਭੁਪਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਇਸ ਰੁੱਖ ਦੀਆਂ ਟਾਹਣੀਆਂ ਆਦਿ ਕਟਵਾ ਦਿੱਤੀਆਂ ਸਨ ਪਰ ਇਹ ਰੁੱਖ ਦਾ ਵੱਡਾ ਟਾਹਣਾ ਹੈ ਉਸ ਨੂੰ ਕੱਟਣ ਲਈ ਜੰਗਲਾਤ ਵਿਭਾਗ ਨੂੰ 15 ਜੂਨ ਨੂੰ ਲਿਖ਼ਤੀ ਤੌਰ ਤੇ ਭੇਜ ਦਿੱਤਾ ਸੀ | ਹੁਣ ਉਹ ਹੀ ਇਸ ਰੁੱਖ ਨੂੰ ਕਟਵਾਉਣਗੇ | ਹਸਪਤਾਲ ਦੇ ਅੰਦਰ ਵਾਲੇ ਰੁੱਖਾਂ ਤੇ ਜੰਗਲਾਤ ਵਿਭਾਗ ਦਾ ਅਧਿਕਾਰ ਕਿਵੇਂ ਹੋ ਸਕਦਾ ਹੈ ਪੁੱਛੇ ਜਾਣ ਤੇ ਡਾ. ਸਾਹਿਬ ਨੇ ਕਿਹਾ ਕਿ ਇਹ ਜੰਗਲਾਤ ਵਿਭਾਗ ਦੇ ਅਧਿਕਾਰ ਖੇਤਰ ਅੰਦਰ ਹੀ ਹੈ | ਇਸ ਸਬੰਧੀ ਜਦੋਂ ਜੰਗਲਾਤ ਵਿਭਾਗ ਦੇ ਏਰੀਆ ਇੰਚਾਰਜ ਕੰਚਨਪਰੀਤ ਨਾਲ਼ ਟੈਲੀਫ਼ੋਨ ਤੇ ਗੱਲ ਕਰਕੇ ਹਸਪਤਾਲ ਦੇ ਸੜਕ ਵੱਲ ਡਿੱਗੇ ਇਸ ਰੁੱਖ ਬਾਰੇ ਕਿਹਾ ਤਾਂ ਉਨ੍ਹਾਂ ਕਿਹਾ ਕਿ ਇਹ ਰੁੱਖ ਹਸਪਤਾਲ ਦੀ ਹੱਦ ਅੰਦਰ ਹੋਣ ਕਰਕੇ ਹਸਪਤਾਲ ਦੇ ਹੀ ਹਨ, ਜੰਗਲਾਤ ਵਿਭਾਗ ਦੇ ਨਹੀਂ ਇਸ ਲਈ ਇਹ ਹਸਪਤਾਲ ਪ੍ਰਸ਼ਾਸਨ ਦਾ ਹੀ ਕੰਮ ਹੈ | ਉਨ੍ਹਾਂ ਕਿਹਾ ਕਿ ਵੈਸੇ ਅਸੀਂ ਹਸਪਤਾਲ ਪ੍ਰਸ਼ਾਸਨ ਦੀ ਮਦਦ ਜ਼ਰੂਰ ਕਰ ਸਕਦੇ ਹਾਂ | ਐਸਐਮ� ਵੱਲੋਂ ਜੰਗਲਾਤ ਵਿਭਾਗ ਨੂੰ ਲਿਖ਼ਤੀ ਅਰਜ਼ੀ ਭੇਜੀ ਜਾਣ ਬਾਰੇ ਪੁੱਛਣ ਤੇ ਇੰਚਾਰਜ ਸਾਹਿਬ ਨੇ ਕਿਹਾ ਕਿ ਇਸ ਬਾਰੇ ਹਾਲੇ ਤੱਕ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ |
ਸਰਕਾਰੀ ਹਸਪਤਾਲ ਕਾਲ਼ਾ ਸੰਘਿਆਂ ਅੰਦਰੋਂ ਸੜਕ ਵੱਲ ਡਿੱਗਾ ਰੁੱਖ ਦੇ ਰਿਹਾ ਵੱਡੇ ਹਾਦਸੇ ਨੂੰ ਸੱਦਾ
ਅਜੀਤ ਡੈਸਕ
17-06-2026