13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਭਗਵੰਤ ਮਾਨ ਜੀ , ਹੁਣ ਤਾਂ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕਰ ਜਾਓ-ਰਣਜੀਤ ਸਿੰਘ ਖੁਰਾਣਾ

ਅਜੀਤ ਡੈਸਕ 18-06-2026


ਫਗਵਾੜਾ, 17 ਜੂਨ (ਅਸ਼ੋਕ ਕੁਮਾਰ ਵਾਲੀਆ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਧਾਨ ਸਭਾ ਹਲਕਾ ਫਗਵਾੜਾ (ਸ਼ਹਿਰੀ) ਦੇ ਇੰਚਾਰਜ ਰਣਜੀਤ ਸਿੰਘ ਖੁਰਾਣਾ ਕੌਰ ਕਮੇਟੀ ਮੈਂਬਰ (ਇੰਡਸਟਰੀ ਅਤੇ ਵਪਾਰ ਵਿੰਗ ਪੰਜਾਬ) ਨੇ ਕੱਲ ਵੀਰਵਾਰ, 18 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਵਾਰ ਫਿਰ ਹੋਣ ਜਾ ਰਹੀ ਫਗਵਾੜਾ ਫੇਰੀ ਤੋਂ ਪਹਿਲਾਂ ਪਿਛਲੀਆਂ ਵਿਧਾਨਸਭਾ ਚੋਣਾਂ ਅਤੇ ਫਿਰ ਲੋਕ ਸਭਾ ਚੋਣਾਂ ਸਮੇਂ ਕੀਤੇ ਵਾਅਦੇ ਨੂੰ ਯਾਦ ਦੁਆਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਵਾਰ-ਵਾਰ ਫਗਵਾੜਾ ਆ ਕੇ ਇੱਥੋਂ ਦੇ ਲੋਕਾਂ ਦੇ ਉਸ ਜ਼ਖ਼ਮ ਨੂੰ ਕੁਰੇਦਦੇ ਹਨ, ਜੋ ਜ਼ਖਮ ਹਲਕੇ ਨੂੰ ਜ਼ਿਲੇ੍ਹ ਦਾ ਦਰਜਾ ਦੇਣ ਦਾ ਝੂਠਾ ਸਬਜ਼ਬਾਗ ਦਿਖਾ ਕੇ ਵਾਰ-ਵਾਰ ਦਿੱਤਾ ਗਿਆ | ਖੁਰਾਣਾ ਨੇ ਯਾਦ ਦੁਆਇਆ ਕਿ ਪਿਛਲੇ ਮਹੀਨੇ ਜਦੋਂ ਮੁੱਖ ਮੰਤਰੀ ਕਥਿਤ ਸ਼ੁਕਰਾਨਾ ਯਾਤਰਾ ਲੈ ਕੇ ਫਗਵਾੜਾ ਪਹੁੰਚੇ ਸਨ ਤਾਂ ਉਨ੍ਹਾਂ ਖੁੱਲ੍ਹੇ ਤੌਰ ਤੇ ਝੂਠ ਬੋਲਿਆ ਸੀ ਕਿ, ਉਨ੍ਹਾਂ ਤੱਕ ਇਹ ਗੱਲ ਪਹੁੰਚੀ ਹੈ ਕਿ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਉੱਠ ਰਹੀ ਹੈ, ਜਦਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਪਿਛਲੀਆਂ ਕਈ ਚੋਣਾਂ ਦੌਰਾਨ ਫਗਵਾੜਾ ਵਾਸੀਆਂ ਨੂੰ ਭਰੋਸਾ ਦੇ ਕੇ ਗਏ ਸੀ ਕਿ ਫਗਵਾੜਾ ਨੂੰ ਜਲਦੀ ਜ਼ਿਲ੍ਹਾ ਬਣਾਇਆ ਜਾਵੇਗਾ | ਸ. ਖੁਰਾਣਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਇਹ ਆਖਰੀ ਮੌਕਾ ਹੈ, ਜਦੋਂ ਉਹ ਲੋਕਾਂ ਤੋਂ ਸਾਢੇ ਚਾਰ ਸਾਲ ਦੀ ਦੇਰੀ ਲਈ ਮੁਆਫ਼ੀ ਮੰਗ ਕੇ ਫਗਵਾੜਾ ਨੂੰ ਜ਼ਿਲੇ੍ਹ ਦਾ ਦਰਜਾ ਦੇਣ ਦਾ ਐਲਾਨ ਕਰ ਸਕਦੇ ਹਨ | ਜੇਕਰ ਨਹੀਂ ਤਾਂ ਸੰਭਾਵੀ ਤੌਰ ਤੇ ਨਵੰਬਰ ਮਹੀਨੇ ਵਿਚ ਹੋਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ ਸਮੇਂ ਹਲਕੇ ਦੇ ਲੋਕ ਇਸ ਦਾ ਜਵਾਬ ਦੇਣਗੇ | ਉਨ੍ਹਾਂ ਕਿਹਾ ਕੇ ਨਾ ਕਾਂਗਰਸ ਸਰਕਾਰ ਨੇ ਆਪਣੇ ਪੰਜਾਂ ਸਾਲਾਂ ਵਿਚ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਬਾਰੇ ਸੋਚਿਆ ਅਤੇ ਨਾ ਹੀ ਆਮ ਆਦਮੀ ਦੀ ਸਰਕਾਰ ਨੇ ਆਪਣੇ ਸਾਢੇ ਚਾਰ ਸਾਲਾਂ ਵਿਚ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਨੇ ਫਗਵਾੜਾ ਦੇ ਲੋਕਾਂ ਨੂੰ ਭਰੋਸਾ ਵੀ ਦਿੱਤਾ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅਗਲੀ ਸਰਕਾਰ ਬਣਨ ‘ਤੇ ਇੱਕ ਜ਼ਿੰਮੇਵਾਰ ਮੁੱਖ ਮੰਤਰੀ ਵਜੋਂ ਸੁਖਬੀਰ ਸਿੰਘ ਬਾਦਲ ਪਹਿਲ ਦੇ ਆਧਾਰ ‘ਤੇ ਫਗਵਾੜਾ ਨੂੰ ਜ਼ਿਲੇ੍ਹ ਦਾ ਦਰਜਾ ਦੇਣ ਦੀ ਸਾਰੀ ਪ੍ਰਕਿ੍ਆ ਨੂੰ ਪੂਰਾ ਕਰਨਗੇ |

 

ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ਪੇਂਡੂ ਲਿੰਕ ਸੜਕਾਂ ’ਤੇ ਬਰਮ ਬਣਾਉਣ ਦੀ ਮੁਹਿੰਮ ਠੁੱਸ ਅਗਲੀ ਖ਼ਬਰ ਐਸ.ਆਈ.ਆਰ. ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰ ਤੇ ਸਹਾਇਕ ਨੋਡਲ ਅਫ਼ਸਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।