13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਪੰਜਾਬ ਸਰਕਾਰ ਦੀ ਪੇਂਡੂ ਲਿੰਕ ਸੜਕਾਂ ’ਤੇ ਬਰਮ ਬਣਾਉਣ ਦੀ ਮੁਹਿੰਮ ਠੁੱਸ

ਅਜੀਤ ਡੈਸਕ 18-06-2026

ਹੁਸੈਨਪੁਰ, 17 ਜੂਨ (ਤਰਲੋਚਨ ਸਿੰਘ ਸੋਢੀ)-ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਭਾਵੇਂ ਪੰਜਾਬ ਦੀਆਂ ਪੰਚਾਇਤੀ ਅਤੇ ਸ਼ਾਮਲਾਟ ਜ਼ਮੀਨਾਂ ਉੱਪਰ ਕੀਤੇ ਨਜਾਇਜ਼ ਕਬਜ਼ਿਆਂ ਨੂੰ ਛਡਾਉਣ ਲਈ ਬੀਤੀ 31 ਮਈ 2023 ਤੱਕ ਛੱਡਣ ਦੇ ਸਖ਼ਤ ਹੁਕਮ ਜਾਰੀ ਕੀਤੇ ਸਨ ਪਰ ਇਸ ਤੋਂ ਪਹਿਲਾਂ ਪੰਜਾਬ ਦੀਆਂ ਪੰਚਾਇਤੀ ਅਤੇ ਸ਼ਾਮਲਾਟ ਜ਼ਮੀਨਾਂ ਦੇ ਕਬਜ਼ਿਆਂ ਨੂੰ ਛੱਡਣ ਦੇ ਨਾਲ-ਨਾਲ ਪੇਂਡੂ ਲਿੰਕ ਸੜਕਾਂ ਦੇ ਬਰਮਾਂ ਨੂੰ ਛਡਾਉਣ ਦੀ ਜ਼ੋਰ-ਸ਼ੋਰ ਨਾਲ ਮੁਹਿੰਮ ਚਲਾਈ ਗਈ ਸੀ | ਪਰ ਆਖ਼ਰਕਾਰ ਉਹ ਮੁਹਿੰਮ ਤਾਂ ਠੁੱਸ ਹੋ ਕੇ ਹੀ ਰਹਿ ਗਈ ਅਤੇ ਪੇਂਡੂ ਲਿੰਕ ਸੜਕਾਂ ਦੇ ਨਾਲ ਲੱਗਦੀਆਂ ਜ਼ਮੀਨਾਂ ਵਾਲਿਆਂ ਕਿਸਾਨਾਂ ਵਲੋਂ ਸੜਕ ਦੇ ਬਰਮਾਂ ਤੇ ਕਬਜ਼ੇ ਨਿਰੰਤਰ ਜਾਰੀ ਹਨ ਜੋ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਜਾਇਜ਼ ਕਬਜ਼ਿਆਂ ਨੂੰ ਛੱਡਣ ਲਈ ਜਾਰੀ ਕੀਤੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਕਰਦਿਆਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਠੇਂਗਾ ਦਿਖਾ ਰਹੇ ਹਨ | ਜਦਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਿਰਫ਼ ਅਖ਼ਬਾਰਾਂ ਵਿਚ ਖ਼ਬਰਾਂ ਛਪਵਾਉਣ ਤੱਕ ਸੀਮਿਤ ਰਹਿੰਦਿਆਂ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਬਿਆਨ ਇਕ ਹਾਸੋਹੀਣਾ ਜੁਮਲਾ ਬਣ ਕੇ ਰਹਿ ਜਾਂਦਾ ਹੈ | ਜ਼ਿਕਰਯੋਗ ਹੈ ਕਿ ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਤੋਂ ਪਿੰਡ ਕੌਲ ਤਲਵੰਡੀ ਵਾਇਆ ਪਿੰਡ ਭਾਣੋ ਲੰਗਾ ਨੂੰ ਜਾਂਦਿਆਂ ਲਿੰਕ ਸੜਕ ਦੇ ਬਰਮਾਂ ਨੂੰ ਕਿਸਾਨਾਂ ਵਲੋਂ ਆਪਣੀਆਂ ਜ਼ਮੀਨਾਂ ਵਿਚ ਮਿਲਾਉਣ ਨਾਲ ਜਿੱਥੇ ਹਰ ਵੇਲੇ ਹਾਦਸਾ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਉੱਥੇ ਆਉਣ ਜਾਣ ਵਾਲਿਆਂ ਵਿਚ ਸਾਈਡ ਨਾ ਮਿਲਣ ਕਰਕੇ ਅਕਸਰ ਤਕਰਾਰ ਹੋਣ ਦਾ ਮਸਲਾ ਬਣਿਆ ਰਹਿੰਦਾ ਹੈ |ਜਿਸ ਦੀ ਵਜ੍ਹਾ ਸਿਰਫ਼ ਕਿਸਾਨ ਵਲੋਂ ਸੜਕ ਦਾ ਬਰਮ ਸੜਕ ਵਿਚ ਮਿਲਾਉਣਾ ਹੈ | ਇਲਾਕੇ ਭਰਦੇ ਪੰਚਾਂ, ਸਰਪੰਚਾਂ ਅਤੇ ਸਮਾਜ ਸੇਵੀਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਇਨ੍ਹਾਂ ਸੜਕ ਦੇ ਬਰਮ ਜ਼ਮੀਨਾਂ ਵਿਚ ਮਿਲਾਉਣ ਵਾਲਿਆਂ ਕਿਸਾਨਾਂ ਨੂੰ ਕਈ ਵਾਰ ਬਰਮ ਛੱਡਣ ਲਈ ਬੇਨਤੀ ਕਰ ਚੁੱਕੇ ਹਾਂ ਪਰ ਬਰਮਾਂ ਦੇ ਕਬਜਾਕਾਰ ਸੜਕ ਦੇ ਬਰਮ ਛੱਡਣ ਨੂੰ ਤਿਆਰ ਨਹੀਂ | ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਤੋਂ ਮੰਗ ਕਰਦਿਆਂ ਕਿਹਾ ਕਿ ਪੇਂਡੂ ਲਿੰਕ ਸੜਕਾਂ ਦੇ ਬਰਮਾਂ ਤੇ ਕੀਤੇ ਨਜਾਇਜ਼ ਕਬਜ਼ਿਆਂ ਨੂੰ ਛਡਾ ਕੇ ਇਨ੍ਹਾਂ ਲਿੰਕ ਸੜਕਾਂ ਤੋਂ ਆਉਣ ਜਾਣ ਵਾਲਿਆਂ ਨੂੰ ਨਿੱਤ ਹੁੰਦੀ ਤਕਰਾਰ ਤੋਂ ਨਿਜਾਤ ਦਿਵਾਈ ਜਾਵੇ | ਦੂਸਰੇ ਪਾਸੇ ਬੀਤੀ 2 ਜੂਨ 2026 ਨੂੰ ਪੰਜਾਬ ਮੰਡੀ ਬੋਰਡ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਕਾਰੀ ਤੌਰ ਤੇ ਜੇ.ਸੀ.ਬੀ. ਮਸ਼ੀਨ ਨਾਲ ਉਕਤ ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਤੋਂ ਪਿੰਡ ਕੌਲ ਤਲਵੰਡੀ ਵਾਇਆ ਪਿੰਡ ਭਾਣੋ ਲੰਗਾ ਨੂੰ ਜਾਂਦੀ ਲਿੰਕ ਸੜਕ ਉੱਪਰ ਬਰਮ ਬਣਾਏ ਗਏ ਸੀ ਪਰ ਬਰਮ ਬਣਾਉਣ ਵਾਲੀ ਥਾਂ ਦੇ ਨਾਲ ਲੱਗਦੇ ਕਿਸਾਨਾਂ ਵਲੋਂ 10-12 ਦਿਨਾਂ ਦੇ ਅੰਦਰ ਹੀ ਮੁੜ ਬਰਮ ਖ਼ਤਮ ਕਰ ਦਿੱਤੇ ਗਏ ਹਨ ਜੋ ਕਿ ਪੰਜਾਬ ਸਰਕਾਰ ਅਤੇ ਮੰਡੀ ਬੋਰਡ ਕਪੂਰਥਲਾ ਦੀ ਬੇਇੱਜ਼ਤੀ ਹੀ ਨਹੀਂ ਸਗੋਂ ਸਰਕਾਰੀ ਹੁਕਮਾਂ ਦੀ ਘੋਰ ਉਲੰਘਣਾ ਹੈ | ਜਿਸ ਨਾਲ ਹੋਰ ਵੀ ਕਿਸਾਨਾਂ ਵਲੋਂ ਵਧੇਰੇ ਸੜਕ ਦੇ ਬਰਮ ਖ਼ਤਮ ਕਰਨ ਦੇ ਯਤਨ ਕੀਤੇ ਜਾਣਗੇ | ਇਲਾਕੇ ਭਰਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਮੰਡੀ ਬੋਰਡ ਕਪੂਰਥਲਾ ਦੇ ਅਧਿਕਾਰੀਆਂ ਤੋਂ ਸੜਕ ਦੇ ਬਰਮ ਖ਼ਤਮ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ |

ਪਿਛਲੀ ਖ਼ਬਰ ਸਾਬਕਾ ਸਰਪੰਚ ਰਾਮਪਾਲ ਸਾਹਨੀ ’ਤੇ ਹੋਏ ਹਮਲੇ ਸਬੰਧੀ ਪੁਲਿਸ ਵਲੋਂ ਨਹੀਂ ਕੀਤੀ ਗਈ ਕਾਰਵਾਈ ਅਗਲੀ ਖ਼ਬਰ ਭਗਵੰਤ ਮਾਨ ਜੀ , ਹੁਣ ਤਾਂ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕਰ ਜਾਓ-ਰਣਜੀਤ ਸਿੰਘ ਖੁਰਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।