25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਰਾਏਪੁਰ ਪੀਰ ਬਖ਼ਸ਼ ਵਾਲਾ ਦੇ ਨਜ਼ਦੀਕ ਕਾਰ ਟਰੈਕਟਰ ਦੀ ਜ਼ੋਰਦਾਰ ਟੱਕਰ ਦੌਰਾਨ ਸਵਿਫ਼ਟ ਗੱਡੀ ਬੁਰੀ ਤਰ੍ਹਾਂ ਨੁਕਸਾਨੀ

ਅਜੀਤ ਡੈਸਕ 01-07-2026
ਭੁਲੱਥ, 30 ਜੂਨ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਦੂਰੀ ‘ਤੇ ਪੈਂਦੇ ਪਿੰਡ ਰਾਏਪੁਰ ਪੀਰ ਬਖ਼ਸ਼ ਵਾਲਾ ਰੋਡ ‘ਤੇ ਨਜ਼ਦੀਕ ਅਕਾਲ ਅਕੈਡਮੀ ਦੇ ਇੱਕ ਚਿੱਟੇ ਰੰਗ ਦੀ ਸਵਿਫ਼ਟ ਕਾਰ ‘ਤੇ ਟਰੈਕਟਰ ਦੀ ਹੋਈ ਜ਼ੋਰਦਾਰ ਟੱਕਰ ਦੌਰਾਨ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ | ਹਾਦਸੇ ਦੌਰਾਨ ਚਿੱਟੇ ਰੰਗ ਦੀ ਸਵਿਫ਼ਟ ਗੱਡੀ ਨੰਬਰ ਪੀ.ਬੀ. 8 ਐਫ.ਏ 54 96 ਜਿਸ ਨੂੰ ਕਰਨ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਮਕਸੂਦਪੁਰ ਚਲਾ ਰਿਹਾ ਸੀ, ਜਦੋਂ ਉਹ ਨਜ਼ਦੀਕ ਅਕਾਲ ਅਕੈਡਮੀ ਰਾਏਪੁਰ ਪੀਰਬਖਸ਼ ਵਾਲਾ ਲੁੱਕ ਪਲਾਟ ਦੇ ਨਜ਼ਦੀਕ ਪੁੱਜਾ, ਤਾਂ ਸਾਹਮਣੇ ਤੋਂ ਸੋਨਾਲੀਕਾ ਟਰੈਕਟਰ ਇੱਕ ਪ੍ਰਵਾਸੀ ਵਿਅਕਤੀ ਲਿਜਾ ਰਿਹਾ ਸੀ, ਜਿਸ ਨੇ ਇਕਦਮ ਮੋੜ ਕੱਟਿਆ, ਤਾਂ ਟਰੈਕਟਰ ਤੇ ਕਾਰ ਦੀ ਜ਼ੋਰਦਾਰ ਟੱਕਰ ਦੌਰਾਨ ਸਵਿਫ਼ਟ ਕਾਰ ਅਗਲੀ ਸਾਈਡ ਤੋਂ ਕਾਫ਼ੀ ਨੁਕਸਾਨੀ ਗਈ, ਤੇ ਕਾਰ ਚਾਲਕ ਦੇ ਮਾਮੂਲੀ ਸੱਟਾਂ ਵੀ ਲੱਗੀਆਂ , ਜਿਸ ਨੂੰ ਰਾਹਗੀਰਾਂ ਵੱਲੋਂ ਬਾਅਦ ਵਿਚ ਹਸਪਤਾਲ ਪਹੁੰਚਾਇਆ ਗਿਆ |
ਪਿਛਲੀ ਖ਼ਬਰ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪਾਵਰਕਾਮ ਦੇ ਵਧੀਕ ਨਿਗਰਾਨ ਇੰਜੀਨੀਅਰ ਦੇ ਦਫ਼ਤਰ ਮੂਹਰੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।