25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਭੁਲੱਥ ਤਹਿਸੀਲ ਅੰਦਰ ਚੱਲ ਰਹੀ ਰਿਸ਼ਵਤਖੋਰੀ, ਭਿ੍ਸ਼ਟਾਚਾਰੀ ’ਤੇ ਰੋਕ ਲੱਗੇ-ਅਮਰੀਕ ਸਿੰਘ ਬੋਪਾਰਾਏ

ਅਜੀਤ ਡੈਸਕ 07-07-2026
ਭੁਲੱਥ, 6 ਜੁਲਾਈ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਤਹਿਸੀਲ ਭੁਲੱਥ ਅੰਦਰ ਲੰਬੇ ਸਮੇਂ ਤੋਂ ਚੱਲ ਰਹੀ ਰਿਸ਼ਵਤ ਖੋਰੀ, ਭਿ੍ਸ਼ਟਾਚਾਰੀ ‘ਤੇ ਰੋਕ ਲੱਗੇ | ਇਹ ਪ੍ਰਗਟਾਵਾ ਕਰਦਿਆਂ ਕਾਂਗਰਸੀ ਯੂਥ ਆਗੂ ਅਮਰੀਕ ਸਿੰਘ ਬੋਪਾਰਾਏ ਜ਼ਿਲ੍ਹਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਕਿਹਾ ਕਿ ਭੁਲੱਥ ਤਹਿਸੀਲ ਅੰਦਰ ਭਿ੍ਸ਼ਟਾਚਾਰੀ, ਰਿਸ਼ਵਤ ਖੋਰੀ ਦਾ ਸਿਲਸਿਲਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਤੇ ਭਿ੍ਸ਼ਟਾਚਾਰ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ | ਜਿਸ ਦੀ ਜਾਂਚ ਹੋਣੀ ਲਾਜ਼ਮੀ ਹੈ | ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਭਿ੍ਸ਼ਟਾਚਾਰ ਰਿਸ਼ਵਤਖ਼ੋਰੀ ਨੂੰ ਜੜ ਤੋਂ ਖ਼ਤਮ ਕਰਨ ਦੇ ਦਾਅਵੇ ਕਰ ਰਹੀ ਹੈ ਲੇਕਿਨ ਤਹਿਸੀਲ ਭੁਲੱਥ ਅੰਦਰ ਸ਼ਰੇਆਮ ਚੱਲ ਰਹੇ ਰਿਸ਼ਵਤ ਖੋਰੀ ਭਿ੍ਸ਼ਟਾਚਾਰੀ ਦੇ ਮੁੱਦੇ ‘ਤੇ ਸਰਕਾਰ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ | ਦੂਜੇ ਪਾਸੇ ਤਹਿਸੀਲ ਭੁਲੱਥ ਅੰਦਰ ਰਜਿਸਟਰੀਆਂ ਨਾਲ ਜੁੜੇ ਭਿ੍ਸ਼ਟਾਚਾਰ ਨੂੰ ਰੋਕਣ ਲਈ ਸਰਕਾਰ ਜਾਂ ਸਬੰਧਿਤ ਅਫ਼ਸਰ ਪੂਰੀ ਤਰ੍ਹਾਂ ਸਫਲ ਨਹੀਂ ਹੋਏ, ਲੇਕਿਨ ਕੁਝ ਸਮੇਂ ਤੋਂ ਚਾਰਜ ਸੰਭਾਲਣ ਉਪਰੰਤ ਐਸ ਡੀ ਐਮ ਭੁਲੱਥ ਰੁਪਿੰਦਰ ਪਾਲ ਸਿੰਘ ਵਲੋਂ ਮਾਮਲੇ ਦੇ ਵਿਚ ਸਖ਼ਤ ਕਦਮ ਚੁੱਕਦਿਆਂ ਹੋਇਆਂ ਇਸ ਮਾਮਲੇ ਸੰਬੰਧੀ ਤਹਿਸੀਲ ਅੰਦਰ ਰਿਸ਼ਵਤਖ਼ੋਰੀ ਖ਼ਿਲਾਫ਼ ਪੂਰੀ ਤਰ੍ਹਾਂ ਨਕੇਲ ਕੱਸਣ ਦੇ ਹੁਕਮ ਜਾਰੀ ਕੀਤੇ ਹਨ ਤੇ ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਭਿ੍ਸ਼ਟਾਚਾਰੀ ਜਾਂ ਰਿਸ਼ਵਤਖ਼ੋਰੀ ਨਹੀਂ ਚੱਲਣ ਦਿੱਤੀ ਜਾਵੇਗੀ ਤੇ ਰਿਸ਼ਵਤ ਲੈਣ ਵਾਲੇ ਕਰਮਚਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਵੀ ਹੋਵੇਗੀ |
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ 1013 ਲੈਕਚਰਾਰਾਂ ਦੀ ਭਰਤੀ ਵਿਚ ਅਨੁਸੂਚਿਤ ਜਾਤੀ ਤੇ ਓ.ਬੀ.ਸੀ. ਨੂੰ ਰਾਖਵਾਂਕਰਨ ਨਾ ਦੇਣਾ ਸੰਵਿਧਾਨ... ਅਗਲੀ ਖ਼ਬਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ’ਚ ਕਰਵਾਈ ਕੇ.ਜੀ. ਵਿੰਗ ਦੇ ਵਿਦਿਆਰਥੀਆਂ ਲਈ ਸੈਪਲਾਥਾਨ ਗਤੀਵਿਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।