11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਪਿੰਡ ਹਮੀਰਾ ਤੋਂ ਅਣਪਛਾਤੀ ਨੌਜਵਾਨ ਲੜਕੀ ਦੀ ਲਾਸ਼ ਬਰਾਮਦ

ਅਜੀਤ ਡੈਸਕ 11-07-2026
ਸੁਭਾਨਪੁਰ, 10 ਜੁਲਾਈ (ਸਤਨਾਮ ਸਿੰਘ)-ਥਾਣਾ ਸੁਭਾਨਪੁਰ ਦੀ ਪੁਲਿਸ ਨੂੰ ਨਜ਼ਦੀਕੀ ਪਿੰਡ ਹਮੀਰਾ ਤੋਂ ਇਕ ਅਣਪਛਾਤੀ ਨੌਜਵਾਨ ਲੜਕੀ ਦੀ ਲਾਸ਼ ਬਰਾਮਦ ਹੋਣ ਦੀ ਖ਼ਬਰ ਹੈ | ਥਾਣਾ ਸੁਭਾਨਪੁਰ ਦੇ ਐਸ. ਐਚ. ਓ. ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕੇ ਪਿੰਡ ਹਮੀਰਾ ਦੇ ਨਜ਼ਦੀਕ ਇਕ ਲੜਕੀ ਦੀ ਲਾਸ਼ ਫੁੱਟਪਾਥ ਤੇ ਪਈ ਹੈ | ਉਨ੍ਹਾਂ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਸ਼ਨਾਖ਼ਤ ਕਰਨ ਲਈ ਉਸ ਦੇ ਕਬਜ਼ੇ ਵਿਚੋਂ ਕੋਈ ਵੀ ਕਾਗ਼ਜ਼ੀ ਦਸਤਾਵੇਜ਼ ਨਹੀਂ ਮਿਲਿਆ | ਉਨ੍ਹਾਂ ਦੱਸਿਆ ਕਿ ਉਕਤ ਲੜਕੀ ਦਾ ਰੰਗ ਕਣਕ ਵਿਨਾ, ਉਮਰ ਕਰੀਬ 30 ਸਾਲ ਕੱਦ ਸਾਢੇ ਚਾਰ ਫੁੱਟ ਜਿਸ ਨੇ ਨੀਲੇ ਰੰਗ ਦੀ ਜੀਨ ਪੈਂਟ, ਲਾਲ ਕਮੀਜ਼ ਚਿੱਟੇ ਫੁੱਲਾਂ ਵਾਲੀ, ਖੱਬੇ ਹੱਥ ਵਿਚ ਸ਼ੱਲਾ ਤੇ ਸੱਜੇ ਹੱਥ ਵਿਚ ਲਾਲ ਰੰਗ ਦੀਆਂ ਚੂੜੀਆਂ ਪਾਈਆ ਹੋਈਆਂ ਸਨ | ਉਨ੍ਹਾਂ ਦੱਸਿਆ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸ਼ਨਾਖ਼ਤ ਕਰਨ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ | ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਦ ਹੀ ਲੱਗ ਸਕੇਗਾ |
ਪਿਛਲੀ ਖ਼ਬਰ ਜੇਲ੍ਹ ਵਿਚ ਹਵਾਲਾਤੀ ਦੀ ਹੋਈ ਮੌਤ ਦੇ ਮਾਮਲੇ ਸਬੰਧੀ ਪਰਿਵਾਰਕ ਮੈਂਬਰਾਂ ਨੇ ਕਰਤਾਰਪੁਰ ਰੋਡ ਕੀਤੀ ਜਾਮ ਅਗਲੀ ਖ਼ਬਰ ਦੋ ਵੱਖ-ਵੱਖ ਲੜਾਈਆਂ ਸਬੰਧੀ ਅੱਧੀ ਦਰਜਨ ਤੋਂ ਵੱਧ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।