17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਔਰਤਾਂ ਨੂੰ ਦਿੱਤੇ ਜਾਣ ਵਾਲੇ ਪਦਮਾ ਐਵਾਰਡਜ਼ ਲਈ ਸਿਫ਼ਾਰਸ਼ਾਂ 31 ਜੁਲਾਈ ਤੱਕ ਭੇਜੀਆਂ ਜਾਣ-ਅਕਾਸ਼ ਬਾਂਸਲ

ਅਜੀਤ ਡੈਸਕ 19-07-2026

ਕਪੂਰਥਲਾ, 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਕੇਂਦਰ ਸਰਕਾਰ ਵਲੋਂ ਹੁਣ ਕੇਵਲ ਔਰਤਾਂ ਨੂੰ 26 ਜਨਵਰੀ ਨੂੰ ਦਿੱਤੇ ਜਾਣ ਵਾਲੇ ਪਦਮਾ ਐਵਾਰਡਜ਼ (ਪਦਮ ਵਿਭੂਸ਼ਨ, ਪਦਮ ਭੂਸ਼ਨ ਤੇ ਪਦਮਸ੍ਰੀ) ਲਈ ਸਿਫ਼ਾਰਸ਼ਾਂ 31 ਜੁਲਾਈ ਤੱਕ ਭੇਜਣ ਦੀ ਮੰਗ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਸਪੱਸ਼ਟ ਕੀਤਾ ਕਿ ਡਾਕਟਰਾਂ ਅਤੇ ਵਿਗਿਆਨੀਆਂ ਨੂੰ ਛੱਡ ਕੇ ਕਿਸੇ ਵੀ ਹੋਰ ਸਰਕਾਰੀ ਜਾਂ ਅਰਧ ਸਰਕਾਰੀ ਕਰਮਚਾਰੀਆਂ/ਅਧਿਕਾਰੀ ਦੀ ਸਿਫ਼ਾਰਸ਼ ਨਹੀਂ ਕੀਤੀ ਜਾ ਸਕਦੀ | ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਮਾਂ ਸੀਮਾ ਨੂੰ ਧਿਆਨ ਵਿਚ ਰੱਖਦੇ ਹੋਏ ਯੋਗ ਸ਼ਖ਼ਸੀਅਤਾਂ ਦੇ ਵੇਰਵੇ ਜਲਦੀ ਤੋਂ ਜਲਦੀ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਫ਼ਤਰ ਵਿਚ ਭੇਜਣ | ਉਨ੍ਹਾਂ ਕਿਹਾ ਕਿ ਸਿਫ਼ਾਰਸ਼ਾਂ ਦੇ ਨਾਲ ਸਬੰਧਿਤ ਵਿਅਕਤੀ ਦੇ ਕੰਮਾਂ ਅਤੇ ਪ੍ਰਾਪਤੀਆਂ ਦਾ ਪੂਰਾ ਵੇਰਵਾ ਅੰਗਰੇਜੀ ਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿਚ 5-5 ਕਾਪੀਆਂ ਸਮੇਤ ਭੇਜਿਆ ਜਾਵੇ, ਜਿਸ ਵਿਚ ਸਾਈਟੇਸ਼ਨ ਦੇ ਸ਼ਬਦਾਂ ਦੀ ਸੀਮਾਂ ਵੱਧ ਤੋਂ ਵੱਧ 800 ਸ਼ਬਦ ਹੋਣੀ ਚਾਹੀਦੀ ਹੈ | ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਦਮਾ ਐਵਾਰਡਜ਼ ਲਈ ਨਾਮਜ਼ਦ ਕੀਤੇ ਜਾਣ ਵਾਲੇ ਵਿਅਕਤੀ ਦੇ ਕੰਮਾਂ ਦੀ ਪੜਤਾਲ ਕਰਕੇ ਪੂਰੀ ਤਸੱਲੀ ਉਪਰੰਤ ਹੀ ਨਾਂਅ ਅੱਗੇ ਭੇਜਿਆ ਜਾਵੇ | ਇੱਥੇ ਵਰਨਣਯੋਗ ਹੈ ਕਿ ਇਹ ਐਵਾਰਡ ਦੇਸ਼ ਦੇ ਸਰਵ ਉੱਚ ਨਾਗਰਿਕਾਂ ਜੋ ਵੱਖ-ਵੱਖ ਖੇਤਰਾਂ ਜਿਵੇਂ ਕਿ ਕਲਾਂ, ਸਾਹਿਤ, ਸਿੱਖਿਆ, ਖੇਡਾਂ, ਚਿਕਿਤਸਾ, ਸਮਾਜ ਸੇਵਾ, ਵਿਗਿਆਨ ਅਤੇ ਇੰਜੀਨੀਅਰਿੰਗ, ਲੋਕ ਮਾਮਲੇ, ਸਿਵਲ ਸੇਵਾ, ਉਦਯੋਗ ਤੇ ਵਪਾਰ ਆਦਿ ਵਿਚ ਵਿਲੱਖਣ ਪ੍ਰਾਪਤੀਆਂ ਦਿਖਾਉਣ ਵਾਲੀਆਂ ਨਾਮਵਰ ਸ਼ਖ਼ਸੀਅਤਾਂ ਨੂੰ ਦਿੱਤੇ ਜਾਂਦੇ ਹਨ |

ਪਿਛਲੀ ਖ਼ਬਰ ਐਕਟਿਵਾ ਚੋਰੀ ਹੋਣ ਦੇ 49 ਦਿਨ ਬੀਤ ਜਾਣ ਦੇ ਬਾਵਜੂਦ ਕੇਸ ਦਰਜ ਨਾ ਹੋਣ ਤੋਂ ਪੀੜਤ ਪ੍ਰੇਸ਼ਾਨ ਅਗਲੀ ਖ਼ਬਰ ਬੱਚਿਆਂ ਦੀ ਲੜਾਈ ਨੂੰ ਲੈ ਕੇ ਗੁਆਂਢੀਆਂ ਵਲੋਂ ਪਤੀ-ਪਤਨੀ ਦੀ ਕੁੱਟਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।