17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਅੰਤਰਰਾਸ਼ਟਰੀ ਰਿਕਾਰਡਧਾਰੀ ਹਰਪ੍ਰੀਤ ਸਿੰਘ ਵਿੱਕੀ ਦਿਓਲ ਦਾ ਏਐਸਪੀ ਧੀਰੇਂਦਰ ਵਰਮਾ ਵਲੋਂ ਵਿਸ਼ੇਸ਼ ਸਨਮਾਨ

ਅਜੀਤ ਡੈਸਕ 19-07-2026
ਸੁਲਤਾਨਪੁਰ ਲੋਧੀ, 18 ਜੁਲਾਈ (ਨਰੇਸ਼ ਹੈਪੀ)-ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਪ੍ਰਸਿੱਧ ਰਿਕਾਰਡਧਾਰੀ ਖਿਡਾਰੀ ਹਰਪ੍ਰੀਤ ਸਿੰਘ ਵਿੱਕੀ ਦਿਓਲ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਖੇਡ ਪ੍ਰਾਪਤੀਆਂ ਅਤੇ ਸਮਾਜ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੇ ਮੱਦੇਨਜ਼ਰ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਏਐਸਪੀ ਧੀਰੇਂਦਰ ਵਰਮਾ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਏਐਸਪੀ ਵਰਮਾ ਨੇ ਵਿੱਕੀ ਦਿਓਲ ਦੀਆਂ ਉਪਲਬਧੀਆਂ ਦੀ ਖੁੱਲ੍ਹ ਕੇ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਨੌਜਵਾਨ ਪੰਜਾਬ ਦੀ ਅਸਲ ਪਹਿਚਾਣ ਹਨ | ਉਨ੍ਹਾਂ ਕਿਹਾ ਕਿ ਵਿੱਕੀ ਦਿਓਲ ਦੀ ਸਫਲਤਾ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾਦਾਇਕ ਉਦਾਹਰਨ ਹੈ | ਸਨਮਾਨ ਪ੍ਰਾਪਤ ਕਰਨ ਉਪਰੰਤ ਹਰਪ੍ਰੀਤ ਸਿੰਘ ਵਿੱਕੀ ਦਿਓਲ ਨੇ ਏਐਸਪੀ ਧੀਰੇਂਦਰ ਵਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮਾਣ-ਸਨਮਾਨ ਉਨ੍ਹਾਂ ਲਈ ਹੋਰ ਵੱਡੇ ਟੀਚੇ ਹਾਸਲ ਕਰਨ ਦੀ ਪ੍ਰੇਰਣਾ ਬਣੇਗਾ | ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਵੀ ਦੇਸ਼ ਅਤੇ ਪੰਜਾਬ ਦਾ ਨਾਮ ਅੰਤਰਰਾਸ਼ਟਰੀ ਮੰਚਾਂ ‘ਤੇ ਹੋਰ ਉੱਚਾ ਕਰਨ ਲਈ ਪੂਰੀ ਨਿਸ਼ਠਾ ਨਾਲ ਮਿਹਨਤ ਜਾਰੀ ਰੱਖਣਗੇ | ਜ਼ਿਕਰਯੋਗ ਹੈ ਕਿ ਹਰਪ੍ਰੀਤ ਸਿੰਘ ਵਿੱਕੀ ਦਿਓਲ ਨੇ ਸਾਲ 2017 ਵਿਚ ਲਿਮਕਾ ਬੁੱਕ ਆਫ਼ ਰਿਕਾਰਡਜ਼ ਅਤੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਇੱਕ ਮਿੰਟ ਦੌਰਾਨ 59 ਫਿੰਗਰ ਪੁਸ਼ -ਅੱਪ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਈ | ਇਸ ਤੋਂ ਬਾਅਦ ਉਨ੍ਹਾਂ ਨੇ ਏਸ਼ੀਆ ਬੁੱਕ ਆਫ਼ ਰਿਕਾਰਡਜ਼, ਗੋਲਡਨ ਬੁੱਕ ਆਫ਼ ਰਿਕਾਰਡਜ਼ ਅਤੇ ਵਰਲਡਕਿੰਗ ਵਰਲਡ ਰਿਕਾਰਡ ਯੂਨੀਅਨ ਵਿਚ ਇੱਕ ਮਿੰਟ ਵਿਚ 69 ਫਿੰਗਰ ਪੁਸ਼-ਅੱਪਸ ਦਾ ਰਿਕਾਰਡ ਦਰਜ ਕਰਵਾਇਆ | ਸਾਲ 2021 ਵਿਚ ਉਨ੍ਹਾਂ ਨੇ ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਵਿਚ ਤਿੰਨ ਲੋਹੇ ਦੀਆਂ ਰਾਡਾਂ ‘ਤੇ ਸੰਤੁਲਨ ਬਣਾਈ ਰੱਖਦੇ ਹੋਏ 40 ਸਕਿੰਟਾਂ ਵਿਚ 40 ਪੁਸ਼-ਅੱਪਸ ਦਾ ਰਿਕਾਰਡ ਬਣਾਇਆ | ਇਸੇ ਸਾਲ ਉਨ੍ਹਾਂ ਨੇ ਗਿਨੀਜ਼ ਵਰਲਡ ਰਿਕਾਰਡ ਵਿਚ ਇੱਕ ਮਿੰਟ ਵਿਚ 80 ਫਿੰਗਰ ਪੁਸ਼-ਅੱਪਸ ਕਰਕੇ ਵਿਸ਼ਵ ਪੱਧਰ ‘ਤੇ ਨਵਾਂ ਇਤਿਹਾਸ ਰਚਿਆ | ਹਾਲ ਹੀ ਵਿਚ 14 ਮਾਰਚ 2026 ਨੂੰ ਉਨ੍ਹਾਂ ਨੇ ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਵਿਚ 40 ਸਕਿੰਟਾਂ ਵਿਚ 64 ਪੁਸ਼-ਅੱਪਸ ਦਾ ਨਵਾਂ ਕੀਰਤੀਮਾਨ ਵੀ ਆਪਣੇ ਨਾਮ ਕੀਤਾ | ਇਸ ਮੌਕੇ ਤੇ ਵਿੱਕੀ ਦਿਓਲ ਦੇ ਮਾਤਾ ਸਮਾਜ ਸੇਵੀ ਜਸਬੀਰ ਕੌਰ ਅਤੇ ਰੀਡਰ ਹਰਿੰਦਰ ਸਿੰਘ ਵੀ ਮੌਜੂਦ ਸਨ |
ਪਿਛਲੀ ਖ਼ਬਰ ਕੋਈ ਵੀ ਵੋਟਰ ਵਾਂਝਾ ਨਾ ਰਹੇ : ਐਸ ਡੀ ਐਮ ਅਗਲੀ ਖ਼ਬਰ ਈ-ਰਿਕਸ਼ਾ ਚਾਲਕ ਦੀ ਅਣਪਛਾਤੇ ਲੁਟੇਰੇ ਕੁੱਟਮਾਰ ਕਰਕੇ ਨਗਦੀ ਖੋਹ ਕੇ ਹੋਏ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।