07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਐਸ.ਸੀ.ਬੀ.ਸੀ. ਵਰਗ ਨੂੰ ਰਾਖਵੇਂਕਰਨ ਦੀ ਨੀਤੀ ਅਨੁਸਾਰ ਬਣਦਾ ਕੋਟਾ ਨਾ ਦੇਣ ਕਾਰਨ ਅਧਿਆਪਕਾਂ ’ਚ ਰੋਸ

ਅਜੀਤ ਡੈਸਕ 27-07-2026
ਕਪੂਰਥਲਾ, 26 ਜੁਲਾਈ (ਵਿਸ਼ੇਸ਼ ਪ੍ਰਤੀਨਿਧ)- ਐਸ.ਸੀ.ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੀ ਇਕ ਅਹਿਮ ਮੀਟਿੰਗ ਸੂਬਾਈ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾ ਦੀ ਅਗਵਾਈ ਵਿਚ ਹੋਈ | ਜਿਸ ਵਿਚ 1013 ਲੈਕਚਰਾਰਾਂ ਦੀ ਸਿੱਧੀ ਭਰਤੀ ਵਿਚ ਐਸ.ਸੀ./ਬੀ.ਸੀ. ਵਰਗ ਦੇ ਰਾਖਵੇਂ ਕਰਨ ਦੀ ਨੀਤੀ ਅਨੁਸਾਰ ਉਨ੍ਹਾਂ ਨੂੰ ਬਣਦਾ ਕੋਟਾ ਨਾ ਦੇਣ ਬਾਰੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾ, ਸਕੱਤਰ ਜਨਰਲ ਬਲਵਿੰਦਰ ਸਿੰਘ ਲਤਾਲਾ ਤੇ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਨੇ ਕਿਹਾ ਕਿ ਸਿੱਖਿਆ ਤੇ ਵੈੱਲਫੇਅਰ ਵਿਭਾਗ ਦੇ ਅਧਿਕਾਰੀਆਂ ਦੀ ਰਿਜ਼ਰਵ ਸ਼ੇ੍ਰਣੀਆਂ ਸਬੰਧੀ ਨਫ਼ਰਤ ਵਾਲੀ ਮਾਨਸਿਕਤਾ ਸਾਹਮਣੇ ਆ ਗਈ ਹੈ, ਜਿਸ ਨੂੰ ਲੈ ਕੇ ਐਸ.ਸੀ.ਬੀ.ਸੀ. ਵਰਗ ਨਾਲ ਸਬੰਧਿਤ ਅਧਿਆਪਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ 2011 ਤੋਂ 2025 ਤੱਕ ਸਾਰੀਆਂ ਸ਼ੇ੍ਰਣੀਆਂ ਦੇ ਲੈਕਚਰਾਰ, ਸੇਵਾ ਮੁਕਤ ਵੀ ਹੋਏ ਹਨ ਅਤੇ ਪ੍ਰਮੋਟ ਵੀ ਤੇ ਕੁੱਝ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਪਰ ਸਿੱਖਿਆ ਵਿਭਾਗ ਤੇ ਵੈੱਲਫੇਅਰ ਵਿਭਾਗ ਦੇ ਅਧਿਕਾਰੀਆਂ ਨੇ ਐਸ.ਸੀ./ਬੀ.ਸੀ. ਵਰਗ ਦਾ ਗ਼ਲਤ ਤਰੀਕੇ ਨਾਲ ਰੋਸਟਰ ਨੁਕਤਾ ਭਰਿਆ ਦਿਖਾ ਕੇ ਭਰਤੀ ਵਿਚ ਕੋਟਾ ਜ਼ੀਰੋ ਕਰ ਦਿੱਤਾ ਹੈ | ਉਨ੍ਹਾਂ ਇਸ ਲਈ ਸਿੱਖਿਆ ਵਿਭਾਗ ਤੇ ਵੈੱਲਫੇਅਰ ਵਿਭਾਗ ਪੰਜਾਬ ਦੇ ਅਧਿਕਾਰੀਆਂ ਨੂੰ ਕਥਿਤ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ | ਉਨ੍ਹਾਂ ਕਿਹਾ ਕਿ ਸਨਿਆਰਤਾ ਕਮ ਮੈਰਿਟ ਦੇ ਆਧਾਰ ‘ਤੇ ਚੁਣੇ ਜਾਣ ਵਾਲੇ ਰਾਖਵੀਂ ਸ਼ੇ੍ਣੀ ਦੇ ਉਮੀਦਵਾਰਾਂ ਨੂੰ ਵੀ ਰਾਖਵੇਂ ਕੋਟੇ ਵਿਚ ਗਿਣਿਆ ਜਾ ਰਿਹਾ ਹੈ ਤੇ ਰਾਖਵਾਂਕਰਨ ਨਿਯਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਰੋਸਟਰ ਸਬੰਧੀ ਪ੍ਰੋਫਾਰਮੇ ਵਿਚ ਸਿੱਧੀ ਭਰਤੀ ਸਮੇਂ ਮੈਰਿਟ ਅੰਕ/ਭਰਤੀ ਦੀ ਮਿਤੀ ਅਤੇ ਤਰੱਕੀ ਸਮੇਂ ਪਿਛਲੇ ਕੇਡਰ ਦਾ ਸਨਿਆਰਤਾ ਨੰਬਰ/ਤਰੱਕੀ ਦੀ ਮਿਤੀ, ਰੋਸਟਰ ਨੁਕਤਾ ਜਾਂ ਅਣਰਾਖਵਾਂ ਨੁਕਤਾ ਲਾਜ਼ਮੀ ਦਰਜ ਕੀਤਾ ਜਾਣਾ ਚਾਹੀਦਾ ਹੈ, ਪਰ ਇਨ੍ਹਾਂ ਵਿਭਾਗਾਂ ਵਲੋਂ ਆਪਣੇ ਪੱਧਰ ‘ਤੇ ਵੱਖਰੇ ਪ੍ਰੋਫਾਰਮੇ ਬਣਾ ਕੇ ਰੋਸਟਰ ਰਜਿਸਟਰ ਤਿਆਰ ਕੀਤੇ ਜਾ ਰਹੇ ਹਨ | ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਭਲਾਈ ਵਿਭਾਗ ਪੰਜਾਬ ਦੇ ਪਿ੍ੰਸੀਪਲ ਸੈਕਟਰੀ ਵਲੋਂ 27 ਜੁਲਾਈ ਦੀ ਮੀਟਿੰਗ ਵਿਚ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਯੂਨੀਅਨ ਵਲੋਂ ਮੁਲਤਵੀ ਕੀਤਾ ਗਿਆ ਸੰਘਰਸ਼ ਤੁਰੰਤ ਉਲੀਕ ਕੇ ਡਾਇਰੈਕਟਰ ਸਮਾਜਿਕ, ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਮੋਹਾਲੀ ਵਿਚਲੇ ਦਫ਼ਤਰ ਮੂਹਰੇ ਪੁਤਲੇ ਫ਼ੂਕ ਕੇ ਰੋਸ ਵਿਖਾਵਾ ਕੀਤਾ ਜਾਵੇਗਾ | ਮੀਟਿੰਗ ਵਿਚ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਪਰਵਿੰਦਰ ਭਰਤੀ, ਵੀਰ ਸਿੰਘ ਮੋਗਾ, ਗੁਰਪ੍ਰੀਤ ਸਿੰਘ ਗੁਰੂ, ਹਰਦੀਪ ਤੂ, ਗੁਰਸੇਵਕ ਸਿੰਘ ਕਲੇਰ, ਹਰਪਾਲ ਸਿੰਘ, ਕੰਵਲਜੀਤ ਭਵਾਨੀਗੜ, ਪਰਮਿੰਦਰ ਗੁਰਦਾਸਪੁਰ, ਰਸ਼ਪਾਲ ਸਿੰਘ, ਸੁਖਰਾਜ ਅੰਮਿ੍ਤਸਰ, ਕੁਸ਼ਲ ਕੁਮਾਰ, ਦੇਸ ਰਾਜ, ਬੇਅੰਤ ਭਾਂਬਰੀ, ਸੁਪਿੰਦਰ ਸਿੰਘ ਖਮਾਣੋ, ਜਸਵੀਰ ਬਰਨਾਲਾ, ਕੁਲਵੰਤ ਦਸੂਹਾ, ਹਰਵਿੰਦਰ ਮਾਰਸ਼ਲ, ਗੁਰਟੇਕ ਸਿੰਘ ਫ਼ਰੀਦਕੋਟ, ਗੁਰਮੀਤ ਸਿੰਘ, ਕੁਲਵਿੰਦਰ ਬਿੱਟੂ ਰੋਪੜ, ਸੁਖਪਾਲ ਬਕਰਾਹਾ, ਕੁਲਵੀਰ ਗਿੱਲ, ਬਲਬੀਰ, ਅਵਤਾਰ ਮੱਟੁ, ਹਰਬੰਸ ਲਾਲ, ਵਿਜੈ ਮਾਨਸਾ, ਅਮਿੰਦਰਪਾਲ ਮੁਕਸਤਪੁਰ, ਪ੍ਰਸਨ ਸਿੰਘ, ਬਠਿੰਡਾ, ਰਣਦੀਪ ਮਲੇਰ ਕੋਟਲਾ, ਦਰਸ਼ਨ ਡਾਂਗੋ, ਹਰਜਿੰਦਰ, ਸੁਨੀਲ, ਦੇਵ ਰਾਜ, ਗੁਰਜੰਟ, ਪਰਮਜੀਤ, ਰਾਮ ਕ੍ਰਿਸ਼ਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਿਜਲੀ ਦੀ ਸਪਲਾਈ ਨਾ ਆਉਣ ਕਾਰਨ ਸੜਕਾਂ ’ਤੇ ਉੱਤਰੇ ਲੋਕ ਅਗਲੀ ਖ਼ਬਰ ਨਵੀਂ ਦਿੱਲੀ ਵਿਚ ਰਾਸ਼ਟਰੀ ਯੁੱਧ ਸਮਾਰਕ ’ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।