07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਹੜ੍ਹ ਰੋਕਥਾਮ ਫ਼ੰਡ ਮਗਨਰੇਗਾ ਤਹਿਤ ਮੰਡ ਖੇਤਰ ਵਿਚ ਕੀਤੇ ਗਏ ਕੰਮਾਂ ’ਚ ਵੱਡਾ ਘਪਲਾ

ਅਜੀਤ ਡੈਸਕ 27-07-2026
ਸੁਲਤਾਨਪੁਰ ਲੋਧੀ, 26 ਜੁਲਾਈ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਕੁੱਝ ਇਕ ਪਿੰਡਾਂ ਦਾ ਸਵਾ ਕਰੋੜ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ ਚੜ ਕੇ ਇਸ ਤੋਂ ਪਹਿਲਾਂ ਵੀ ਮੰਡ ਖੇਤਰ ਦੇ ਦਰਿਆ ਕਿਨਾਰੇ ਪੱਥਰ ਤੇ ਸਟੱਡ ਲਾਉਣ ਵਿਚ ਵੀ ਕਰੋੜਾਂ ਦਾ ਘਪਲਾ ਸਾਹਮਣੇ ਆਇਆ ਸੀ | ਇਸ ਸਬੰਧੀ ਜਥੇਦਾਰ ਕੁਲਦੀਪ ਸਿੰਘ ਬੂਲੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ, ਦੁਆਬਾ ਜ਼ੋਨ ਵੱਲੋਂ ਕੀਤੀ ਗਈ ਸ਼ਿਕਾਇਤ ਤੇ ਤੁਰੰਤ ਐਕਸ਼ਨ ਲੋਕਪਾਲ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਜ਼ਿਲ੍ਹਾ ਕਪੂਰਥਲਾ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਬਲਾਕ ਸੁਲਤਾਨਪੁਰ ਲੋਧੀ ਨੂੰ ਨੋਟਿਸ ਭੇਜ ਕੇ ਮੰਡ ਖੇਤਰ ਦੇ ਪਿੰਡ ਰਾਮਪੁਰ ਗੌਰੇ ਅਤੇ ਹੁਸੈਨਪੁਰ ਬੂਲੇ ਵਿਚ ਖ਼ਰਚੇ ਪੈਸੇ ਦਾ ਰਿਕਾਰਡ 3 ਅਗਸਤ ਤੱਕ ਕੀਤਾ ਤਲਬ ਕੀਤਾ ਹੈ | ਸੁਲਤਾਨਪੁਰ ਲੋਧੀ ਹਲਕੇ ਦੇ ਮੰਡ ਖੇਤਰ ਵਿਚ ਮਗਨਰੇਗਾ ਤੇ ਹੜ੍ਹ ਰੋਕਥਾਮ ਫ਼ੰਡਾਂ ਤਹਿਤ ਕੀਤੇ ਗਏ ਕੰਮਾਂ ਦੀ ਸੁਤੰਤਰ ਵਿਸ਼ੇਸ਼ ਅਤੇ ਫੋਰੈਂਸਿਕ ਜਾਂਚ ਕਰਵਾਉਣ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਬੂਲੇ ਨੇ ਲੋਕਪਾਲ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਜਿਸ ਵਿਚ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਲੋਕ ਹਿਤ ਅਤੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਹਿਤਾਂ ਦੀ ਰੱਖਿਆ ਲਈ ਮਗਨਰੇਗਾ ਦੀ ਕੇਂਦਰ ਸਰਕਾਰ ਦੀ ਜਨਤਕ ਵੈੱਬਸਾਈਟ ‘ਤੇ ਉਪਲਬਧ ਰਿਕਾਰਡਾਂ ਅਨੁਸਾਰ ਸੁਲਤਾਨਪੁਰ ਲੋਧੀ ਹਲਕੇ ਦੇ ਮੰਡ ਖੇਤਰ ਵਿਚ ਪਿਛਲੇ ਕੁੱਝ ਸਾਲਾਂ ਦੌਰਾਨ ਹੜ੍ਹ ਰੋਕਥਾਮ ਦੇ ਕੰਮਾਂ ਲਈ 13 ਕਰੋੜ ਰੁਪਏ ਤੋਂ ਵੱਧ ਰਕਮ ਮਗਨਰੇਗਾ ਅਧੀਨ ਖ਼ਰਚ ਹੋਈ ਹੈ | ਉਨ੍ਹਾਂ ਵਲੋਂ ਸ਼ਿਕਾਇਤ ਵਿਚ ਕਿਹਾ ਗਿਆ ਕਿ ਇਸ ਸਬੰਧੀ ਖ਼ਬਰਾਂ ਨੂੰ ਦੇਖਦੇ ਹੋਏ ਮੈਂ ਆਪਣੇ ਪਿੰਡ ਦਾ ਜਨਤਕ ਮਗਨਰੇਗਾ ਡਾਟਾ ਚੈੱਕ ਕੀਤਾ ਉਸ ਵਿਚ ਮੇਰੇ ਵੀ ਪਿੰਡ ਹੁਸੈਨਪੁਰ ਬੂਲੇ, ਕਰਮੂਵਾਲ ਪੱਤਣ, ਬਿਆਸ ਦਰਿਆ ਦੇ ਕੰਢੇ, ਸਬੰਧੀ ਵੀ ਮਗਨਰੇਗਾ ਦੇ ਜਨਤਕ ਰਿਕਾਰਡਾਂ ਵਿਚ ਕਰੀਬ 1 ਕਰੋੜ 30 ਲੱਖ ਰੁਪਏ ਦੀ ਲਾਗਤ ਨਾਲ ਪੱਥਰਾਂ ਦੇ ਸਟੱਡ ਅਤੇ ਵਾਇਰ ਸਟੈਂਡ ਬਣਾਏ ਜਾਣ ਦਾ ਜ਼ਿਕਰ ਦਰਜ ਹੈ | ਉਨ੍ਹਾਂ ਦੱਸਿਆ ਕਿ ਸਥਾਨਕ ਪੱਧਰ ‘ਤੇ ਇਨ੍ਹਾਂ ਕੰਮਾਂ ਦੀ ਜ਼ਮੀਨੀ ਸਥਿਤੀ ਬਾਰੇ ਗੰਭੀਰ ਸਵਾਲ ਉੱਠ ਰਹੇ ਹਨ, ਜਿਸ ਕਾਰਨ ਸੁਤੰਤਰ ਜਾਂਚ ਬਹੁਤ ਜ਼ਰੂਰੀ ਬਣਦੀ ਹੈ | ਜਥੇਦਾਰ ਕੁਲਦੀਪ ਸਿੰਘ ਬੂਲੇ ਨੇ ਮੰਗ ਕੀਤੀ ਕਿ ਇਸ ਲਈ ਸੁਲਤਾਨਪੁਰ ਲੋਧੀ ਹਲਕੇ ਦੇ ਮੰਡ ਖੇਤਰ ਵਿਚ ਮਨਰੇਗਾ ਅਧੀਨ ਹੜ੍ਹ ਰੋਕਥਾਮ ਲਈ ਦਰਜ ਸਾਰੇ ਕੰਮਾਂ ਦਾ ਸੁਤੰਤਰ ਗਰਾਊਾਡ ਵੈਰੀਫਿਕੇਸ਼ਨ ਤੇ ਵਿਸ਼ੇਸ਼ ਆਡਿਟ ਕਰਵਾਇਆ ਜਾਵੇ ਤੇ ਪਿੰਡ ਕਰਮੂਵਾਲ ਪੱਤਣ ਸਮੇਤ ਉਨ੍ਹਾਂ ਸਾਰੀਆਂ ਜਗ੍ਹਾ ਦੀ ਜਾਂਚ ਕਰਵਾਈ ਜਾਵੇ ਜਿੱਥੇ ਸਰਕਾਰੀ ਰਿਕਾਰਡਾਂ ਵਿਚ ਵੰਡੀ ਰਕਮ ਨਾਲ ਪੱਥਰਾਂ ਦੇ ਸਟੱਡ ਅਤੇ ਹੋਰ ਕੰਮ ਦਰਜ ਹਨ | ਇਸ ਸਬੰਧੀ ਕਾਰਵਾਈ ਕਰਦੇ ਹੋਏ ਲੋਕਪਾਲ ਨੇ ਸਾਰੇ ਕੰਮਾਂ ਦਾ ਰਿਕਾਰਡ 3 ਅਗਸਤ ਨੂੰ ਸ਼ਿਕਾਇਤ ਨਾਲ ਸਬੰਧਿਤ ਪਿੰਡ ਰਾਮਪੁਰ ਗੌਰੇ ਅਤੇ ਹੁਸੈਨਪੁਰ ਬੂਲੇ ਵਿਚ ਸਾਲ 2023-24 ਤੋਂ ਹੁਣ ਤੱਕ ਦੇ ਹੜ੍ਹ ਦੇ ਬਚਾਓ ਲਈ ਮਗਨਰੇਗਾ ਤਹਿਤ ਕੀਤੇ ਗਏ ਕੰਮਾਂ ਦੀ ਰਿਪੋਰਟ ਸਵੇਰੇ 11 ਵਜੇ ਤੱਕ ਹਾਜ਼ਰ ਕਰਨ ਦਾ ਆਦੇਸ਼ ਦਿੱਤਾ ਹੈ | ਇਸ ਸਬੰਧੀ ਜਥੇਦਾਰ ਬੂਲੇ ਨੇ ਗੱਲਬਾਤ ਕਰਦੇ ਹੋਰ ਦੱਸਿਆ ਕਿ ਹੜ੍ਹ ਰੋਕਣ ਦੇ ਨਾਮ ਤੇ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਸਾਹਮਣੇ ਆਉਣ ਦੀ ਸੰਭਾਵਨਾ ਹੈ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਜੋ ਦਾਅਵੇ ਕੀਤੇ ਜਾ ਰਹੇ ਹਨ, ਉਸ ਦੇ ਉਲਟ ਭਿ੍ਸ਼ਟਾਚਾਰ ਵਿਚ ਕਈ ਗੁਣਾ ਵਾਧਾ ਹੋ ਗਿਆ ਹੈ | ਉਨ੍ਹਾਂ ਲੋਕਪਾਲ ਵੱਲੋਂ ਸ਼ਿਕਾਇਤ ਤੇ ਤੁਰੰਤ ਕਾਰਵਾਈ ਕਰਨ ਦਾ ਧੰਨਵਾਦ ਕਰਦੇ ਹੋਏ ਮੰਗ ਕੀਤੀ ਕਿ ਭਿ੍ਸ਼ਟਾਚਾਰ ਕਰਨ ਵਾਲੇ ਸਾਰੇ ਦੋਸ਼ੀ ਬੇਨਕਾਬ ਕੀਤੇ ਜਾਣ ਤੇ ਬਣਦੀ ਕਾਰਵਾਈ ਕੀਤੀ ਜਾਵੇ |
ਪਿਛਲੀ ਖ਼ਬਰ ਸਵੈ ਸਹਾਇਤਾ ਸਮੂਹ ਦੀਆਂ ਮਹਿਲਾਵਾਂ ਲਈ ਗੁਣਵੱਤਾ ਤੇ ਮਿਆਰਾਂ ਸਬੰਧੀ ਜਾਗਰੂਕਤਾ ਵਰਕਸ਼ਾਪ ਲਗਾਈ ਅਗਲੀ ਖ਼ਬਰ ਪ੍ਰਸਿੱਧ ਸੂਫ਼ੀ ਗਾਇਕ ਹੰਸ ਰਾਜ ਹੰਸ ਦੇ ਨਵੇਂ ਗੀਤ ‘ਆਜਾ ਦੋਵੇਂ ਨੱਚੀਏ’ ਦੇ ਟੀਜ਼ਰ ਜਾਰੀ ਮੌਕੇ ਲੱਗੀਆਂ ਰੌਣਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।