07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਸਵੈ ਸਹਾਇਤਾ ਸਮੂਹ ਦੀਆਂ ਮਹਿਲਾਵਾਂ ਲਈ ਗੁਣਵੱਤਾ ਤੇ ਮਿਆਰਾਂ ਸਬੰਧੀ ਜਾਗਰੂਕਤਾ ਵਰਕਸ਼ਾਪ ਲਗਾਈ

ਅਜੀਤ ਡੈਸਕ 27-07-2026
ਫਗਵਾੜਾ, 26 ਜੁਲਾਈ (ਅਸ਼ੋਕ ਕੁਮਾਰ ਵਾਲੀਆ)- ਭਾਰਤੀ ਮਾਨਕ ਬਿਊਰੋ ਵਲੋਂ ਸਸ਼ਕਤ ਮਾਤਾਵਾਂ, ਸੁਰੱਖਿਅਤ ਭਾਰਤ–ਮਾਨਕ ਤੇ ਗੁਣਵੱਤਾ ਅਭਿਆਨ ਤਹਿਤ ਸਵੈ ਸਹਾਇਤਾ ਸਮੂਹ ਦੀਆਂ ਮਹਿਲਾਵਾਂ ਲਈ ਇੱਕ ਵਿਸ਼ੇਸ਼ ਸ਼ਾਈਨ ਜਾਗਰੂਕਤਾ ਵਰਕਸ਼ਾਪ ਬਲਾਕ ਵਿਕਾਸ ਦਫ਼ਤਰ ਫਗਵਾੜਾ ਵਿਖੇ ਆਯੋਜਿਤ ਕੀਤੀ ਗਈ | ਬੀ.ਡੀ.ਪੀ.ਓ. ਲਖਵਿੰਦਰ ਕਲੇਰ ਦੀ ਅਗਵਾਈ ਹੇਠ ਹੋਈ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਮਹਿਲਾਵਾਂ ਨੂੰ ਮਿਆਰਾਂ, ਗੁਣਵੱਤਾ, ਸੁਰੱਖਿਆ ਤੇ ਜਾਗਰੂਕ ਉਪਭੋਗਤਾ ਵਿਹਾਰ ਬਾਰੇ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਸਸ਼ਕਤ ਬਣਾਉਣਾ ਸੀ | ਇਸ ਵਰਕਸ਼ਾਪ ਵਿਚ ਸਟੇਟ ਰਿਸੋਰਸ ਪਰਸਨ ਲੈਕਚਰਾਰ ਹਰਜਿੰਦਰ ਗੋਗਨਾ ਨੇ ਭਾਗੀਦਾਰ ਮਹਿਲਾਵਾਂ ਨੂੰ ਬੀ.ਆਈ.ਐਸ. ਦੇ ਮਿਆਰ ਚਿੰਨ੍ਹ, ਗੁਣਵੱਤਾ ਵਾਲੇ ਉਤਪਾਦਾਂ ਦੀ ਪਹਿਚਾਣ, ਸੁਰੱਖਿਅਤ ਉਪਭੋਗਤਾ ਅਭਿਆਸਾਂ ਅਤੇ ਘਰੇਲੂ ਵਰਤੋਂ ਦੀਆਂ ਵਸਤੂਆਂ ਖ਼ਰੀਦਦੇ ਸਮੇਂ ਧਿਆਨ ਰੱਖਣ ਯੋਗ ਗੱਲਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਅ | ਬੀ.ਡੀ.ਪੀ.ਓ ਲਖਵਿੰਦਰ ਕਲੇਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਣਵੱਤਾ ਅਤੇ ਮਿਆਰਾਂ ਬਾਰੇ ਜਾਣਕਾਰੀ ਹਰ ਉਪਭੋਗਤਾ ਦਾ ਅਧਿਕਾਰ ਹੈ | ਬਲਾਕ ਪ੍ਰੋਗਰਾਮ ਮੈਨੇਜਰ ਪਲਵਿੰਦਰ ਸਿੰਘ ਨੇ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਨੂੰ ਗੁਣਵੱਤਾ ਅਤੇ ਉਪਭੋਗਤਾ ਅਧਿਕਾਰਾਂ ਬਾਰੇ ਜਾਗਰੂਕ ਕਰਨਾ ਸਮਾਜਿਕ ਅਤੇ ਆਰਥਿਕ ਸਸ਼ਕਤੀਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ | ਇਸ ਮੌਕੇ ਸੁਰਿੰਦਰ ਕੁਮਾਰ, ਪੀ ਆਰ ਪੀ ਅਨੁਰਾਧਾ, ਕਲੱਸਟਰ ਕੋਆਰਡੀਨੇਟਰ ਰੇਨੂੰ , ਕਰੀਨਾ, ਦੀਕਸ਼ਾ, ਜਸਵੀਰ ਕੌਰ, ਕੁਲਵੰਤ ਕੌਰ, ਪਰਮਜੀਤ, ਪ੍ਰਵੀਨ, ਕਿਰਨ, ਕਾਮਿਨੀ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰ ਭਾਈ ਅੰਮਿ੍ਤਪਾਲ ਸਿੰਘ ਨੂੰ ਜੇਲ੍ਹ ’ਚ ਡੱਕ ਕੇ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ- ਭੰਡਾਲ ਅਗਲੀ ਖ਼ਬਰ ਹੜ੍ਹ ਰੋਕਥਾਮ ਫ਼ੰਡ ਮਗਨਰੇਗਾ ਤਹਿਤ ਮੰਡ ਖੇਤਰ ਵਿਚ ਕੀਤੇ ਗਏ ਕੰਮਾਂ ’ਚ ਵੱਡਾ ਘਪਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।