ਭੰਡਾਲ ਬੇਟ, 26 ਜੁਲਾਈ (ਜੋਗਿੰਦਰ ਸਿੰਘ ਜਾਤੀਕੇ)- ਕਿਰਤੀ ਕਿਸਾਨ ਯੂਨੀਅਨ ਦਾ ਢਿਲਵਾਂ ਏਰੀਏ ਦਾ ਇਜਲਾਸ ਪਿੰਡ ਸੰਗੋਜਲਾ ਵਿਖੇ ਹੋਇਆ| ਇਜਲਾਸ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਤਿੰਨ ਮੈਂਬਰੀ ਪ੍ਰਧਾਨਗੀ ਮੰਡਲ ਬਣਾਇਆ ਗਿਆ ਜਿਸ ‘ਚ ਭਜਨ ਸਿੰਘ ਸੰਗੋਜਲਾ, ਪਰਮਜੀਤ ਸਿੰਘ ਭੰਡਾਲ ਤੇ ਬਿਕਰਮਜੀਤ ਸਿੰਘ ਭੀਲਾ ਚੁਣਿਆ ਗਿਆ ਤੇ ਬਾਅਦ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਪਿੰਡਾਂ ਦੀ ਮੈਂਬਰਸ਼ਿਪ ਲਈ ਗਈ ਇਜਲਾਸ ਸ਼ੁਰੂ ਕਰਦਿਆਂ ਅੱਜ ਦੇ ਹਾਲਾਤਾਂ ਤੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਨੇ ਇਜਲਾਸ ਨੂੰ ਸੰਬੋਧਨ ਕੀਤਾ ਉਸ ਤੋਂ ਬਾਅਦ ਤਰਸੇਮ ਸਿੰਘ ਬੰਨਾਮੱਲ ਨੇ ਰੀਵਿਊ ਰਿਪੋਰਟ ਪੇਸ਼ ਕੀਤੀ | ਇਸ ਮੌਕੇ ਮਹਿੰਦਰ ਸਿੰਘ ਨਰਕਟ ਨੇ ਕਿਰਤੀ ਕਿਸਾਨ ਯੂਨੀਅਨ ਦਾ ਐਲਾਨਨਾਮਾ ਪੜਿ੍ਹਆ ਤੇ ਇਜਲਾਸ ਵਲੋਂ ਇਸ ਨੂੰ ਪਾਸ ਕੀਤਾ ਗਿਆ | ਇਸ ਮੌਕੇ ਤਰਸੇਮ ਸਿੰਘ ਬੰਨਾਮੱਲ ਨੇ ਕਿਰਤੀ ਕਿਸਾਨ ਯੂਨੀਅਨ ਦਾ ਖਰੜਾ ਪੇਸ਼ ਕੀਤਾ ਤੇ ਇਲਾਕਾ ਕਮੇਟੀ ਦੀ ਚੋਣ ਕੀਤੀ, ਜਿਸ ਵਿਚ ਕਰਮਜੀਤ ਸਿੰਘ ਨੂਰਪੁਰ ਜੱਟਾਂ ਨੂੰ ਇਲਾਕਾ ਪ੍ਰਧਾਨ, ਮਹਿੰਦਰ ਸਿੰਘ ਨਰਕਟ ਨੂੰ ਉਪ ਪ੍ਰਧਾਨ, ਅਜੈਬ ਸਿੰਘ ਫ਼ਤਿਹਪੁਰ ਨੂੰ ਸਕੱਤਰ, ਤੀਰਥ ਸਿੰਘ ਮੰਡ ਸੰਗੋਜਲਾ ਨੂੰ ਪੈੱ੍ਰਸ ਸਕੱਤਰ, ਪਰਮਜੀਤ ਸਿੰਘ ਭੰਡਾਲ ਬੇਟ ਨੂੰ ਖ਼ਜ਼ਾਨਚੀ ,ਕਸ਼ਮੀਰ ਸਿੰਘ ਸੰਗੋਜਲਾ ਨੂੰ ਸਹਾਇਕ ਸਕੱਤਰ, ਮਨੋਹਰ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਅਲਾਉਦੀਪੁਰ, ਪੂਰਨ ਸਿੰਘ ਪੂਨਾ, ਮਨਦੀਪ ਸਿੰਘ ਅਲਾਉਦੀਪੁਰ ਮੈਂਬਰ ਚੁਣੇ ਗਏ | ਬਿਕਰਮਜੀਤ ਸਿੰਘ ਭੀਲਾ ਨੇ ਇਜਲਾਸ ਵਿਚ ਆਏ ਡੈਲੀਗੇਟਾਂ ਦਾ ਧੰਨਵਾਦ ਕੀਤਾ |