07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਜਾਦੂਮਣੀ ਦੀ ਪਾਕਿਸਤਾਨੀ ਮੁੱਕੇਬਾਜ਼ ’ਤੇ ਸ਼ਾਨਦਾਰ ਜਿੱਤ ਮਹਿਲਾ ਲਾਅਨ ਬਾਲ ’ਚ ਭਾਰਤੀ ਜੋੜੀ ਨੂੰ ਮਿਲੀ ਹਾਰ

ਅਜੀਤ ਡੈਸਕ 27-07-2026

ਗਲਾਸਗੋ, 26 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ’ਚ ਭਾਰਤ ਦੇ ਜਾਦੂਮਣੀ ਸਿੰਘ ਨੇ ਪੁਰਸ਼ਾਂ ਦੇ 55 ਕਿਲੋਗ੍ਰਾਮ ਰਾਊਂਡ ਆਫ 16 ’ਚ ਪਾਕਿਸਤਾਨੀ ਮੁੱਕੇਬਾਜ਼ ਸੁਮਾਮਾ ਰਹਿਮਾਨ ਨੂੰ ਹਰਾਇਆ। ਜਾਦੂਮਣੀ ਨੇ ਰਹਿਮਾਨ ’ਤੇ ਦਬਦਬਾ ਬਣਾਇਆ, 5-0 ਨਾਲ ਸਰਬਸੰਮਤੀ ਨਾਲ ਜਿੱਤ ਕੇ ਕੁਆਰਟਰ ਫਾਈਨਲ ’ਚ ਪਹੁੰਚ ਗਿਆ। ਪਹਿਲਾ ਰਾਊਂਡ ਜਾਦੂਮਣੀ ਦੇ ਹੱਕ ’ਚ ਗਿਆ, ਜਿਸਨੇ ਵੰਡੇ ਫੈਸਲੇ ਵਿਚ ਆਪਣੇ ਪਾਕਿਸਤਾਨੀ ਵਿਰੋਧੀ ’ਤੇ ਜਿੱਤ ਪ੍ਰਾਪਤ ਕੀਤੀ। ਦੂਜੇ ਰਾਊਂਡ ’ਚ, ਜਾਦੂਮਣੀ ਨੇ ਰਹਿਮਾਨ ਨੂੰ ਕੋਈ ਮੌਕਾ ਨਹੀਂ ਦਿੱਤਾ, ਸਾਰੇ ਜੱਜਾਂ ਨੇ ਉਸਦੇ ਹੱਕ ’ਚ ਫੈਸਲਾ ਸੁਣਾਇਆ। ਤੀਜੇ ਰਾਊਂਡ ’ਚ, ਜਾਦੂਮਣੀ ਨੇ ਸ਼ਾਨਦਾਰ ਮੁਕਾਬਲਾ ਕਰਦੇ ਹੋਏ ਕੋਈ ਮੌਕਾ ਨਾ ਦਿੱਤਾ ਤੇ ਰਹਿਮਾਨ ਨੂੰ ਬਾਹਰ ਕਰਨ ’ਚ ਸਫਲ ਰਿਹਾ।
ਭਾਰਤ ਦੀ ਮਹਿਲਾ ਲਾਅਨ ਬਾਲ ਜੋੜੀ ਨਾਮੀਬੀਆ ਤੋਂ ਹਾਰੀ
ਭਾਰਤ ਦੀ ਮਹਿਲਾ ਲਾਅਨ ਬਾਲ ਜੋੜੀ ਰੂਪਾ ਰਾਣੀ ਟਿਰਕੀ ਤੇ ਪਿੰਕੀ ਸਿੰਘ ਦੀ ਅਜੇਤੂ ਮੁਹਿੰਮ ਨੂੰ ਐਤਵਾਰ ਨੂੰ ਨਾਮੀਬੀਆ ਨੇ ਰੋਕ ਦਿੱਤਾ। ਸੈਕਸ਼ਨ-ਬੀ ਦੇ ਰੋਮਾਂਚਕ ਮੁਕਾਬਲੇ ’ਚ ਨਾਮੀਬੀਆ ਦੀ ਅਮਾਂਡਾ ਸਟੀਨਕੈਂਪ ਤੇ ਡਾਇਨਾ ਵਿਲਜੋਇਨ ਨੇ ਟਾਈ-ਬ੍ਰੇਕਰ ’ਚ 3-0 ਨਾਲ ਜਿੱਤ ਦਰਜ ਕੀਤੀ।
ਭਾਰਤੀ ਜਿਮਨਾਸਟਾਂ ਦੀ ਚੁਣੌਤੀ ਖ਼ਤਮ
ਪੁਰਸ਼ਾਂ ਦੇ ਆਰਟਿਸਟਿਕ ਜਿਮਨਾਸਟਿਕਸ ਆਲ-ਅਰਾਊਂਡ ਫਾਈਨਲ ’ਚ ਭਾਰਤ ਦੇ ਤਪਨ ਮਹਾਂਤੀ ਤੇ ਯੋਗੇਸ਼ਵਰ ਸਿੰਘ ਤਗਮੇ ਦੀ ਦੌੜ ’ਚ ਜਗ੍ਹਾ ਨਹੀਂ ਬਣਾ ਸਕੇ। ਦੋਵੇਂ ਜਿਮਨਾਸਟਾਂ ਨੇ 6 ਉਪਕਰਣਾਂ ਫਲੋਰ, ਪੋਮਲ ਹਾਰਸ, ਰਿੰਗਜ਼, ਵਾਲਟ, ਪੈਰਾਲਲ ਬਾਰਜ਼ ਤੇ ਹੋਰਿਜ਼ਾਂਟਲ ਬਾਰ ’ਤੇ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ, ਪਰ ਮਜ਼ਬੂਤ ਮੁਕਾਬਲੇ ਕਾਰਨ ਪੋਡੀਅਮ ਤੋਂ ਦੂਰ ਰਹੇ। ਫਾਈਨਲ ’ਚ ਮੇਜ਼ਬਾਨ ਸਕਾਟਲੈਂਡ ਦੇ ਰਿਊਬਨ ਵਾਰਡ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤਿਆ। ਆਸਟ੍ਰੇਲੀਆ ਦੇ ਜੈਸੀ ਮੂਰ ਨੇ ਚਾਂਦੀ ਅਤੇ ਇੰਗਲੈਂਡ ਦੇ ਐਡਮ ਟੋਬਿਨ ਨੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ।

ਪਿਛਲੀ ਖ਼ਬਰ ਰੂਹ ਪੰਜਾਬ ਦੇ ਭੰਗੜਾ ਅਕੈਡਮੀ ਸਿਡਨੀ ਨੇ ਲਗਾਤਾਰ ਦੂਜੇ ਸਾਲ ਰਚਿਆ ਇਤਿਹਾਸ -ਸੀਨੀਅਰ ਮੁੰਡਿਆਂ ਤੇ ਕੁੜੀਆਂ ਦੀਆਂ ਟੀਮ... ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਦਾ ਢਿਲਵਾਂ ਇਲਾਕੇ ਦਾ ਇਜਲਾਸ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।