07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਰੂਹ ਪੰਜਾਬ ਦੇ ਭੰਗੜਾ ਅਕੈਡਮੀ ਸਿਡਨੀ ਨੇ ਲਗਾਤਾਰ ਦੂਜੇ ਸਾਲ ਰਚਿਆ ਇਤਿਹਾਸ -ਸੀਨੀਅਰ ਮੁੰਡਿਆਂ ਤੇ ਕੁੜੀਆਂ ਦੀਆਂ ਟੀਮਾਂ ਨੇ ਜਿੱਤੇ ਪਹਿਲੇ ਸਥਾਨ, ‘ਬੈਸਟ ਡਾਂਸਰ’ ਦੇ ਖਿਤਾਬ ਵੀ ਰਹੇ ਰੂਹ ਪੰਜਾਬ ਦੀ ਸਿਡਨੀ ਦੇ ਨਾਂਅ

ਅਜੀਤ ਡੈਸਕ 27-07-2026
ਸਿਡਨੀ, 27 ਜੁਲਾਈ (ਹਰਕੀਰਤ ਸਿੰਘ ਸੰਧਰ)-ਰੂਹ ਪੰਜਾਬ ਦੀ ਭੰਗੜਾ ਅਕੈਡਮੀ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਸਟ੍ਰੇਲੀਆ ’ਚ ਪੰਜਾਬੀ ਸੱਭਿਆਚਾਰ ਦਾ ਮਾਣ ਵਧਾਇਆ ਹੈ। ਅਕੈਡਮੀ ਨੇ 2025 ਤੇ 2026 ’ਚ ਲਗਾਤਾਰ 2 ਸਾਲ ਲਾਈਵ ਲੋਕ ਭੰਗੜਾ ਮੁਕਾਬਲਿਆਂ ’ਚ ਇਤਿਹਾਸਕ ਜਿੱਤ ਦਰਜ ਕਰਦਿਆਂ ਸੀਨੀਅਰ ਕੁੜੀਆਂ ਅਤੇ ਸੀਨੀਅਰ ਮੁੰਡਿਆਂ ਦੋਵਾਂ ਵਰਗਾਂ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ।ਇਸ ਉਪਲਬਧੀ ਦੀ ਸਭ ਤੋਂ ਖ਼ਾਸ ਗੱਲ ਇਹ ਰਹੀ ਕਿ ਇਹ ਸਾਰੇ ਬੱਚੇ ਆਸਟ੍ਰੇਲੀਆ ਦੇ ਜੰਮਪਲ ਹਨ।ਇਹ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਵਿਦੇਸ਼ਾਂ ਵਿੱਚ ਵੀ ਲਾਈਵ ਲੋਕ ਭੰਗੜਾ ਆਪਣੀ ਪੂਰੀ ਸ਼ਾਨ ਨਾਲ ਜ਼ਿੰਦਾ ਹੈ ਅਤੇ ਨਵੀਂ ਪੀੜ੍ਹੀ ਇਸ ਵਿਰਾਸਤ ਨੂੰ ਅੱਗੇ ਵਧਾ ਰਹੀ ਹੈ।ਸੀਨੀਅਰ ਕੁੜੀਆਂ ਦੇ ਵਰਗ ਵਿੱਚ ਸਾਲ 2025 ਦੌਰਾਨ ਰੀਤ ਸਿੱਧੂ ਅਤੇ 2026 ਵਿੱਚ ਖੁਸ਼ੀ ਥਿੰਦ ਨੇ ‘ਬੈਸਟ ਡਾਂਸਰ’ ਦਾ ਖਿਤਾਬ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਸੀਨੀਅਰ ਮੁੰਡਿਆਂ ਦੇ ਵਰਗ ਵਿੱਚ 2025 ਵਿੱਚ ਪਾਰਸ ਥਿੰਦ ਅਤੇ 2026 ਵਿੱਚ ਗੁਰਨੂਰ ਸਿੰਘ ਨੇ ‘ਬੈਸਟ ਡਾਂਸਰ’ ਬਣ ਕੇ ਅਕੈਡਮੀ ਦਾ ਮਾਣ ਹੋਰ ਵਧਾਇਆ।ਇਨ੍ਹਾਂ ਇਤਿਹਾਸਕ ਸਫਲਤਾਵਾਂ ਦੇ ਪਿੱਛੇ RPD Sydney ਦੇ ਢੋਲੀ ਨਿਰਮਲ ਕੁਮਾਰ (ਵਿਜੈ ਢੋਲੀ) ਅਤੇ ਕੋਚ ਭੁਪਿੰਦਰ ਸਿੰਘ (ਭਿੰਦਾ ਜੀ) ਦੀ ਅਣਥੱਕ ਮਿਹਨਤ, ਸਮਰਪਣ ਅਤੇ ਲੰਬੇ ਸਮੇਂ ਦੀ ਤਿਆਰੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਨ੍ਹਾਂ ਦੀ ਰਹਿਨੁਮਾਈ ਅਤੇ ਟੀਮ ਦੀ ਲਗਨ ਨੇ ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲ ਦਿੱਤਾ।ਅਕੈਡਮੀ ਵੱਲੋਂ ਇਸ ਮੌਕੇ ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ ਗਿਆ। ਨਾਲ ਹੀ ਸਾਰੇ ਮਾਪਿਆਂ, ਕੋਚਾਂ, ਢੋਲੀ ਅਤੇ ਹਰ ਇੱਕ ਕਲਾਕਾਰ ਦਾ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਵਿਸ਼ਵਾਸ, ਸਹਿਯੋਗ ਅਤੇ ਮਿਹਨਤ ਸਦਕਾ ਇਹ ਇਤਿਹਾਸਕ ਉਪਲਬਧੀਆਂ ਸੰਭਵ ਹੋਈਆਂ। ਅਕੈਡਮੀ ਨੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਉਹ ਪੰਜਾਬੀ ਲੋਕ ਵਿਰਾਸਤ ਨੂੰ ਇਸੇ ਤਰ੍ਹਾਂ ਵਿਸ਼ਵ ਪੱਧਰ ’ਤੇ ਪ੍ਰਫੁੱਲਤ ਕਰਦੀ ਰਹੇਗੀ।
ਉਹ ਤਸਵੀਰ: ਰੂਹ ਪੰਜਾਬ ਦੇ ਭੰਗੜਾ ਅਕੈਡਮੀ (RPD Sydney) ਦੀ ਜੇਤੂ ਸੀਨੀਅਰ ਮੁੰਡਿਆਂ ਅਤੇ ਕੁੜੀਆਂ ਦੀਆਂ ਟੀਮਾਂ ਆਪਣੇ ਕੋਚ ਭੁਪਿੰਦਰ ਸਿੰਘ (ਭਿੰਦਾ ਜੀ), ਢੋਲੀ ਨਿਰਮਲ ਕੁਮਾਰ (ਵਿਜੈ ਢੋਲੀ) ਅਤੇ ਟਰਾਫੀਆਂ ਨਾਲ ਜਿੱਤ ਦੀ ਖੁਸ਼ੀ ਸਾਂਝੀ ਕਰਦੀਆਂ ਹੋਈਆਂ।
ਪਿਛਲੀ ਖ਼ਬਰ ਮਿਡਲੈਂਡਜ਼ ਅਕੈਡਮੀ ਆਫ਼ ਲਿਟਰੇਚਰ ਐਂਡ ਆਰਟ ਦੇ ਸਾਹਿਤਕ ਸਮਾਗਮ —ਪੰਜਾਬੀ ਸਾਹਿਤ ਦੀ ਮਹਿਕ, ਨਾਮਵਰ ਲੇਖਕਾਂ ਅਤੇ ਕਵੀਆਂ... ਅਗਲੀ ਖ਼ਬਰ ਜਾਦੂਮਣੀ ਦੀ ਪਾਕਿਸਤਾਨੀ ਮੁੱਕੇਬਾਜ਼ ’ਤੇ ਸ਼ਾਨਦਾਰ ਜਿੱਤ ਮਹਿਲਾ ਲਾਅਨ ਬਾਲ ’ਚ ਭਾਰਤੀ ਜੋੜੀ ਨੂੰ ਮਿਲੀ ਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।