07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਗੰਨੇ ਦੀ ਸਬਸਿਡੀ ਨੂੰ ਲੈ ਕੇ ਵਫ਼ਦ ਐੱਸ. ਡੀ. ਐੱਮ. ਨੂੰ ਮਿਲਿਆ

ਅਜੀਤ ਡੈਸਕ 28-07-2026
ਫਗਵਾੜਾ, 27 ਜੁਲਾਈ (ਹਰਜੋਤ ਸਿੰਘ ਚਾਨਾ)-ਕਿਸਾਨਾਂ ਵਲੋਂ ਸਪਲਾਈ ਕੀਤੇ ਗੰਨੇ ਦੀ ਸਬਸਿਡੀ ਸਰਕਾਰ ਵਲੋਂ ਅਜੇ ਤੱਕ ਕਿਸਾਨਾਂ ਦੇ ਖਾਤਿਆਂ ‘ਚ ਨਾ ਆਉਣ ਦੇ ਸਬੰਧ ‘ਚ ਕਿਸਾਨਾਂ ਦਾ ਵਫ਼ਦ ਅੱਜ ਐਸ. ਡੀ. ਐਮ. ਨਵਜੋਤ ਸ਼ਰਮਾ ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ | ਜਾਣਕਾਰੀ ਦਿੰਦਿਆਂ ਅਮਰੀਕ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਕਮਲਜੀਤ ਸਿੰਘ, ਨਰਦੀਪ ਸਿੰਘ, ਜਸਵਿੰਦਰ ਸਿੰਘ, ਬਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਖੰਡ ਮਿੱਲ ਫਗਵਾੜਾ ਨੂੰ ਹਰੇਕ ਪਿੜਾਈ ਸੀਜ਼ਨ ‘ਚ ਗੰਨਾ ਸਪਲਾਈ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ 2025-26 ‘ਚ ਕਿਸਾਨਾਂ ਵਲੋਂ ਸਪਲਾਈ ਕੀਤੇ ਗੰਨੇ ਦੀ ਜਿਹੜੀ ਸਰਕਾਰ ਦੁਆਰਾ 68.50 ਰੁਪਏ ਦੀ ਸਬਸਿਡੀ ਅਦਾ ਕਰਨੀ ਸੀ ਉਹ ਸਾਡੇ ਕਿਸਾਨਾਂ ਦੇ ਬੈਂਕ ਖਾਤਿਆਂ ‘ਚ ਨਹੀਂ ਪ੍ਰਾਪਤ ਹੋਈ ਜਦਕਿ ਸਰਕਾਰ ਨੇ ਇਸ ਰਕਮ ਨੂੰ ਸਮੇਂ ਨਾਲ ਦੇਣ ਦਾ ਵਾਅਦਾ ਕੀਤਾ ਸੀ | ਉਨ੍ਹਾਂ ਮੰਗ ਕੀਤੀ ਕਿ ਖੰਡ ਮਿੱਲ ਫਗਵਾੜਾ ਦੇ ਗੰਨਾ ਕਾਸ਼ਤਕਾਰਾ ਨੂੰ ਸਬਸਿਡੀ ਰਕਮ ਤੁਰੰਤ ਜਾਰੀ ਕੀਤੀ ਜਾਵੇ |
ਪਿਛਲੀ ਖ਼ਬਰ ਬਜ਼ੁਰਗ ਜੋੜੇ ਨੂੰ ਘਰ ਵਿਚ ਬੰਧਕ ਬਣਾ ਕੇ ਗਹਿਣੇ ਚੋਰੀ ਕਰਨ ਦੇ ਮਾਮਲੇ ’ਚ ਪਤੀ ਪਤਨੀ ਗਿ੍ਫ਼ਤਾਰ ਅਗਲੀ ਖ਼ਬਰ ਅਣਪਛਾਤੇ ਨੌਜਵਾਨਾਂ ਨੇ ਇਕ ਨੌਜਵਾਨ ਦੀ ਕੀਤੀ ਕੁੱਟਮਾਰ ਸੋਨੇ ਦੀ ਚੈਨ ਤੇ ਨਕਦੀ ਖੋਹ ਕੇ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।