ਕਪੂਰਥਲਾ, 28 ਜੁਲਾਈ (ਅਮਨਜੋਤ ਸਿੰਘ ਵਾਲੀਆ)-ਸੰਤਪੁਰਾ ਗਲੀ ਨੰਬਰ ਦੋ ਵਿਚ ਘਰ-ਘਰ ਕੂੜਾ ਚੁੱਕ ਰਹੇ ਇਕ ਨੌਜਵਾਨ ਨੂੰ ਦੋ ਅਣਪਛਾਤੇ ਨੌਜਵਾਨਾਂ ਨੇ ਕੁੱਟਮਾਰ ਕਰਕੇ ਉਸ ਕੋਲੋਂ ਚਾਰ ਹਜ਼ਾਰ ਰੁਪਏ ਦੀ ਨਕਦੀ ਕਥਿਤ ਤੌਰ ‘ਤੇ ਖੋਹ ਲਈ ਤੇ ਮੌਕੇ ਤੋਂ ਫ਼ਰਾਰ ਹੋ ਗਏ | ਜ਼ਖਮੀ ਨੌਜਵਾਨ ਰਮਨ ਪੁੱਤਰ ਦੇਬੀ ਵਾਸੀ ਮਹਿਤਾਬਗੜ੍ਹ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜੇਰੇ ਇਲਾਜ ਨੌਜਵਾਨ ਰਮਨ ਨੇ ਦੱਸਿਆ ਕਿ ਉਹ ਘਰ-ਘਰ ਜਾ ਕੇ ਕੂੜਾ ਚੁੱਕਣ ਦਾ ਕੰਮ ਕਰਦਾ ਹੈ ਤੇ ਅੱਜ ਜਦੋਂ ਉਹ ਸੰਤਪੁਰਾ ਦੇ ਗਲੀ ਨੰਬਰ ਦੋ ਵਿਚ ਗਿਆ ਤਾਂ ਉੱਥੇ ਦੋ ਨੌਜਵਾਨਾਂ ਨੇ ਉਸਨੂੰ ਘੇਰ ਲਿਆ ਤੇ ਉਸ ਦੀ ਕੁੱਟਮਾਰ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ ਤੇ ਉਸ ਵਲੋਂ ਘਰ-ਘਰ ਤੋਂ ਇਕੱਠੇ ਕੀਤੇ ਚਾਰ ਹਜ਼ਾਰ ਰੁਪਏ ਦੀ ਨਕਦੀ ਵੀ ਖੋਹ ਕੇ ਫ਼ਰਾਰ ਹੋ ਗਏ | ਐਮਰਜੈਂਸੀ ਵਾਰਡ ਵਿਚ ਡਿਊਟੀ ਡਾ. ਜਸ਼ਨ ਵਲੋਂ ਉਸਦਾ ਇਲਾਜ ਜਾਰੀ ਹੈ ਤੇ ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
ਘਰ-ਘਰ ਕੂੜ ਚੁੱਕਣ ਵਾਲੇ ਨੌਜਵਾਨ ਦੀ ਦੋ ਨੌਜਵਾਨਾਂ ਨੇ ਕੁੱਟਮਾਰ ਕਰਕੇ ਨਕਦੀ ਖੋਹੀ
ਅਜੀਤ ਡੈਸਕ
29-07-2026