08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਨੌਜਵਾਨ ਦੀ ਕੁੱਟਮਾਰ ਕਰਨ ਸਬੰਧੀ ਅੱਧੀ ਦਰਜਨ ਤੋਂ ਵੱਧ ਖ਼ਿਲਾਫ਼ ਕੇਸ ਦਰਜ

ਅਜੀਤ ਡੈਸਕ 29-07-2026

ਫਗਵਾੜਾ, 28 ਜੁਲਾਈ (ਹਰਜੋਤ ਸਿੰਘ ਚਾਨਾ)-ਇਕ ਨੌਜਵਾਨ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰਨ ਦੇ ਸਬੰਧ ‘ਚ ਸਿਟੀ ਪੁਲੀਸ ਨੇ ਅੱਧੀ ਦਰਜਨ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਭਰਤ ਕਾਲੀਆ ਪੁੱਤਰ ਰਾਜ ਕੁਮਾਰ ਵਾਸੀ ਮੇਹਲੀ ਗੇਟ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਕਤ ਵਿਅਕਤੀਆਂ ਵਲੋਂ ਉਸ ਦੀ ਹਥਿਆਰਾਂ ਨਾਲ ਕੁੱਟਮਾਰ ਕੀਤੀ | ਜਿਸ ਸਬੰਧ ‘ਚ ਪੁਲਿਸ ਨੇ ਪ੍ਰਦੀਪ ਸੈਣੀ ਉਰਫ਼ ਫ਼ਤਿਹ ਪੁੱਤਰ ਗੁਰਦੇਵ ਸਿੰਘ ਵਾਸੀ ਮੁਹੱਲਾ ਥਾਣੇਦਾਰਾ, ਰੋਮੀ ਵਾਸੀ ਪਿੰਡ ਮੇਹਲੀ, ਵਿਸ਼ਾਲ ਐਰੀ ਪੁੱਤਰ ਪੱਪੂ ਵਾਸੀ ਰੰਗੀਲਾ ਮੁਹੱਲਾ ਮੇਹਲੀ ਗੇਟ, ਹਰਮਨ ਵਾਸੀ ਕਰਵਲਾ, ਸ਼ੈਲੀ ਵਾਸੀ ਖਲਵਾੜਾ ਗੇਟ ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ |
ਪਿਛਲੀ ਖ਼ਬਰ ਕਾਰ ਵਲੋਂ ਫੇਟ ਮਾਰਨ ਕਾਰਨ ਨੌਜਵਾਨ ਦੀ ਹੋਈ ਮੌਤ ਸਬੰਧੀ ਕੇਸ ਦਰਜ ਅਗਲੀ ਖ਼ਬਰ ਨਵਾਂ ਪਿੰਡ ਭੱਠੇ ਵਿਖੇ ਘਰ ਦੀ ਰਸੋਈ ਤੇ ਗੁਸਲਖਾਨੇ ਥੱਲੇ ਨਾਜਾਇਜ਼ ਸ਼ਰਾਬ ਰੱਖਣ ਲਈ ਬਣਾਈਆਂ ਟੈਂਕੀਆਂ ਲੱਭੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।