02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਪੁਨਰ ਸੁਰਜੀਤ ਅਕਾਲੀ ਦਲ ਦਾ ਕੋਈ ਭਵਿੱਖ ਨਹੀਂ-ਸੁਖਵੰਤ ਸਿੰਘ ਤੱਖਰ

ਅਜੀਤ ਡੈਸਕ 01-08-2026
ਭੁਲੱਥ, 31 ਜੁਲਾਈ (ਮਨਜੀਤ ਸਿੰਘ ਰਤਨ)-ਪੁਨਰ ਸੁਰਜੀਤ ਅਕਾਲੀ ਦਲ ਦਾ ਕੋਈ ਭਵਿੱਖ ਨਹੀਂ ਹੈ | ਇਹ ਪ੍ਰਗਟਾਵਾ ਹਲਕਾ ਭੁਲੱਥ ਤੋਂ ਸੀਨੀਅਰ ਅਕਾਲੀ ਆਗੂ ਸੁਖਵੰਤ ਸਿੰਘ ਤੱਖਰ ਨੇ ਇੱਕ ਬਿਆਨ ਰਾਹੀ ਕੀਤਾ | ਉਨ੍ਹਾਂ ਕਿਹਾ ਕਿ ਪੁਨਰ ਸੁਰਜੀਤ ਅਕਾਲੀ ਦਲ ਜਿਹੜਾ ਪਿਛਲੇ ਸਮੇਂ ਹੋਂਦ ਵਿਚ ਆਇਆ ਸੀ ਤੇ ਇਹਨੇ ਬੜੇ ਦਮਗਜੇ ਮਾਰੇ ਸੀ ਅਸੀਂ ਪਰ ਕੁਛ ਵੀ ਨਹੀਂ ਹੋਇਆ | ਅਖੀਰ ਨੂੰ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਸਨ ਉਨ੍ਹਾਂ ਦੇ ਕਰਕੇ ਇਹਨਾਂ ਦੇ ਆਪਣੇ ਲੀਡਰ ਸਨ ਉਹ ਵੀ ਛੱਡ ਕੇ ਚਲੇ ਗਏ ਕਿਉਂਕਿ ਇਹਨਾਂ ਦਾ ਕੋਈ ਨਿਸ਼ਾਨਾ ਨਹੀਂ, ਕੋਈ ਪੰਥ ਪ੍ਰਸਤੀ ਨਹੀਂ | ਇਹ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਇਸ ਲਈ ਆਏ ਸਨ ਕਿ ਇਹ ਸਾਰੇ ਪ੍ਰਧਾਨਗੀਆਂ ਚਾਹੁੰਦੇ ਸਨ ਕਿ ਅਕਾਲੀ ਦਲ ਕਮਜ਼ੋਰ ਪੈ ਗਿਆ ਸ਼ਾਇਦ ਸਾਡਾ ਦਾਅ ਲੱਗ ਜਾਵੇ ਅਸੀਂ ਪ੍ਰਧਾਨ ਬਣ ਜਾਈਏ ਜਾਂ ਸੀ.ਐਮ. ਦੇ ਦਾਅਵੇਦਾਰ ਬਣ ਜਾਈਏ | ਇਹਨਾਂ ਗੱਲਾਂ ਨੂੰ ਲੈ ਕੇ ਇਹ ਪਾਰਟੀ ਚੋਂ ਨਿਕਲੇ ਸੀ | ਇਹਨਾਂ ਵਿਚੋਂ ਕੋਈ ਆਮ ਆਦਮੀ ਪਾਰਟੀ ਵਿਚ ਚਲਾ ਗਿਆ, ਕੋਈ ਵਾਰਸ ਪੰਜਾਬ ਵਿਚ ਚਲਾ ਗਿਆ, ਕੋਈ ਦੋ ਚਾਰ ਜਿਹੜੇ ਪੁਨਰ ਸੁਰਜੀਤ ਵਿਚ ਹਨ ਇਹਨਾਂ ਵੀ ਦੋ ਚਾਰ ਦਿਨਾਂ ਨੂੰ ਚਲੇ ਜਾਣਾ ਤੇ ਅਕਾਲੀ ਦਲ ਖ਼ਾਲੀ ਹੋ ਜਾਣਾ | ਇਸ ਕਰਕੇ ਜਿਹੜੇ ਲੋਕ ਹਨ ਉਹ ਭਟਕਣ ਨਾ ਸਗੋਂ ਆਪਣੇ ਆਪ ਨੂੰ ਸਥਿਰ ਰੱਖਣ | ਪਿਛਲੇ ਸਮੇਂ ਦੇ ਵਿਚ ਸਾਰੀਆਂ ਸਰਕਾਰਾਂ ਵੇਖੀਆਂ ਕਾਂਗਰਸ ਦੀ ਵੇਖ ਲਈ, ਆਮ ਆਦਮੀ ਪਾਰਟੀ ਦੀ ਵੇਖ ਲਈ, ਅਕਾਲੀ ਦਲ ਵੇਖ ਲਿਆ | ਇਹ ਵੇਖੋ ਕਿਹੜੀ ਸਰਕਾਰ ਨੇ ਵਧੀਆ ਕੰਮ ਕੀਤੇ ਹਨ ਉਸ ਪਾਰਟੀ ਦੀ ਹਮਾਇਤ ਕਰੋ ਉਸ ਪਾਰਟੀ ਦੀ ਸਰਕਾਰ ਬਣਾਓ | ਜੇਕਰ ਪੰਜਾਬ ਨੂੰ ਚੜ੍ਹਦੀ ਕਲਾ ਵਿਚ ਲਿਜਾਣਾ ਸਿੱਖ ਪੰਥ ਨੂੰ ਚੜ੍ਹਦੀ ਕਲਾ ਵਿਚ ਲਿਜਾਣਾ | ਜਦੋਂ 1997 ਵਿਚ ਅਕਾਲੀ ਦਲ ਦੀ ਸਰਕਾਰ ਬਣੀ ਸੀ ਉਦੋਂ ਵੀ ਬੜੇ ਛੋਟੇ ਛੋਟੇ ਅਕਾਲੀ ਦਲ ਬਣੇ ਸੀ ਪਰ ਲੋਕਾਂ ਨੇ ਜਦੋਂ ਵੇਖਿਆ ਇਹ ਜਿਹੜੇ ਅਕਾਲੀ ਦਲ ਹਨ ਸਿਰਫ਼ ਮੌਕਾ ਪ੍ਰਸਤ ਲੋਕਾਂ ਦੀਆਂ ਪਾਰਟੀਆਂ ਹਨ ਤੇ ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਨੂੰ ਤਰਜੀਹ ਦਿੱਤੀ ਤੇ ਤਿੰਨ ਵਾਰੀ ਸਰਕਾਰ ਬਣੀ ਤਿੰਨ ਵਾਰੀ ਪੰਜਾਬ ਦਾ ਵਿਕਾਸ ਹੋਇਆ, ਕੌਮ ਦਾ ਵਿਕਾਸ ਹੋਇਆ | ਧਾਰਮਿਕ ਸਥਾਨ ਬਣੇ, ਸ਼ਹੀਦਾਂ ਦੀਆਂ ਯਾਦਗਾਰਾਂ ਬਣੀਆਂ | ਬੜੀਆਂ | ਇਸ ਵਾਸਤੇ ਪੰਜਾਬ ਦੀ ਸ਼੍ਰੋਮਣੀ ਅਕਾਲੀ ਇੱਕੋ ਇੱਕ ਖੇਤਰੀ ਪਾਰਟੀ ਹੈ ਜੋ ਪੰਜਾਬ ਦਾ ਵਿਕਾਸ ਕਰ ਸਕਦੀ ਹੈ | ਲੋਕ ਇਹਨਾਂ ਦੇ ਮਗਰ ਲੱਗ ਕੇ ਆਪਣਾ ਸਮਾਂ ਬਰਬਾਦ ਨਾ ਕਰਨ ਕੌਮ ਦਾ ਨੁਕਸਾਨ ਨਾ ਕਰਨ ਸਗੋਂ ਇੱਕ ਜੁੱਟ ਦਾ ਪ੍ਰਗਟਾਵਾ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਅਗਵਾਈ ਹੇਠ ਚੜ੍ਹਦੀ ਕਲਾ ਵਾਸਤੇ ਕੰਮ ਕਰਨ |
ਪਿਛਲੀ ਖ਼ਬਰ ਨਿਰੋਗ ਯੋਗ ਸੰਸਥਾ ਸ਼ਾਹਕੋਟ ਵਿਖੇ ਮਨਾਇਆ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਅਗਲੀ ਖ਼ਬਰ ਸਬ ਡਿਵੀਜ਼ਨ ਟਿੱਬਾ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।