05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਮਾਂ ਅੰਬੇ ਗਰਲਜ਼ ਸਕੂਲ ਭਾਣੋਕੀ ਵਿਖੇ ਹਰਿਆਲੀ ਮਿਸ਼ਨ ਤਹਿਤ ਬੂਟੇ ਲਗਾਏ ਹਰੇਕ ਰਜਿਸਟਰਡ ਕਰ ਦਾਤਾ ਹਰ ਵਸਤੂ ਦੀ ਸਪਲਾਈ ਸਮੇਂ ਜੀ.ਐਸ.ਟੀ. ਟੈਕਸ ਇਨਵੋਇਸ ਬਿੱਲ ਜਾਰੀ ਕਰਨਾ ਯਕੀਨੀ ਬਣਾਉਣ-ਮਨਿੰਦਰ ਵਿਰਦੀ ਸਹਾਇਕ ਕਮਿਸ਼ਨਰ ਰਾਜ ਕਰ ਨੇ ਵਪਾਰੀਆਂ, ਚਾਰਟਰਡ ਅਕਾਉਂਟੈਂਟ ਤੇ ਐਡਵੋਕੇਟ ਨਾਲ ਕੀਤੀ ਮੀਟਿੰਗ

ਕਪੂਰਥਲਾ, 4 ਅਗਸਤ (ਅਮਰਜੀਤ ਕੋਮਲ)-ਹਰੇਕ ਰਜਿਸਟਰਡ ਕਰਦਾਤਾ ਲਈ ਹਰ ਵਸਤੂ ਜਾਂ ਸੇਵਾ ਦੀ ਸਪਲਾਈ ਸਮੇਂ ਜੀ. ਐਸ.

ਮਨਿੰਦਰ ਵਿਰਦੀ ਸਹਾਇਕ ਕਮਿਸ਼ਨਰ ਰਾਜ ਕਰ ਕਪੂਰਥਲਾ ਦੀ ਤਸਵੀਰ | ਤਰੱਕੀ ਪ੍ਰਾਪਤ ਕਰਨ ਵਾਲੇ ਸਹਾਇਕ ਸਬ ਇੰਸਪੈਕਟਰਾਂ ਨੂੰ ਸਬ ਇੰਸਪੈਕਟਰ ਦੇ ਸਟਾਰ ਲਗਾਉਣ ਉਪਰੰਤ ਖੜ੍ਹੇ ਐਸ.ਐਸ.ਪੀ. ਗੌਰਵ ਤੂਰਾ ਤੇ ਐਸ.ਪੀ. ਹੈੱਡ ਕਵਾਟਰ ਗੁਰਪ੍ਰੀਤ ਸਿੰਘ | ਤਸਵੀਰ. ਤਿਲਕਰਾਜ 05-08-2026
ਕਪੂਰਥਲਾ, 4 ਅਗਸਤ (ਅਮਰਜੀਤ ਕੋਮਲ)-ਹਰੇਕ ਰਜਿਸਟਰਡ ਕਰਦਾਤਾ ਲਈ ਹਰ ਵਸਤੂ ਜਾਂ ਸੇਵਾ ਦੀ ਸਪਲਾਈ ਸਮੇਂ ਜੀ.ਐਸ.ਟੀ. ਟੈਕਸ ਇਨਵੋਇਸ ਬਿੱਲ ਜਾਰੀ ਕਰਨਾ ਕਾਨੂੰਨੀ ਤੌਰ ‘ਤੇ ਲਾਜ਼ਮੀ ਹੈ, ਭਾਵੇਂ ਗ੍ਰਾਹਕ ਬਿੱਲ ਦੀ ਮੰਗ ਕਰੇ ਜਾਂ ਨਾ ਕਰੇ ਇਹ ਗੱਲ ਸ੍ਰੀਮਤੀ ਮਨਿੰਦਰ ਵਿਰਦੀ ਸਹਾਇਕ ਕਮਿਸ਼ਨਰ ਰਾਜ ਕਰ ਕਪੂਰਥਲਾ ਨੇ ਵਪਾਰੀਆਂ, ਐਡਵੋਕੇਟ ਅਤੇ ਚਾਰਟਰਡ ਅਕਾਉਂਟ ਦੀ ਇਕ ਅਹਿਮ ਮੀਟਿੰਗ ਵਿਚ ਵਪਾਰੀਆਂ ਤੇ ਆਮ ਲੋਕਾਂ ਨੂੰ ਜੀ.ਐਸ.ਟੀ. ਸਬੰਧੀ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰੇ ਉਨ੍ਹਾਂ ਦੇ ਹੱਲ ਲਈ ਸੁਝਾਅ ਪ੍ਰਾਪਤ ਕਰਨ ਤੋਂ ਬਾਅਦ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਬਿੱਲ ਨਾ ਜਾਰੀ ਕਰਨ ਦੀ ਸੂਰਤ ਵਿਚ ਸਬੰਧਿਤ ਕਰਦਾਤਾ ਨੂੰ ਕੇਂਦਰੀ ਵਸਤੂ ਅਤੇ ਸੇਵਾ ਕਰ ਐਕਟ 2017 ਦੀ ਧਾਰਾ 122 ਤਹਿਤ ਜੁਰਮਾਨਾ ਕੀਤਾ ਜਾਵੇਗਾ | ਉਨ੍ਹਾਂ ਸਪਸ਼ਟ ਕੀਤਾ ਕਿ ਜੀ.ਐਸ.ਟੀ. ਬਿੱਲ ਤੇ ਗ੍ਰਾਹਕ ਦਾ ਮੋਬਾਈਲ ਨੰਬਰ ਦਰਜ ਕੀਤਾ ਜਾਵੇ, ਇਸ ਲਈ ਵਪਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਭਰਮ ਵਿਚ ਆਉਣ ਦੀ ਲੋੜ ਨਹੀਂ ਤੇ ਹਰੇਕ ਵਿੱਕਰੀ ਤੇ ਨਿਯਮਾਂ ਅਨੁਸਾਰ ਬਿੱਲ ਜਾਰੀ ਕਰਨਾ ਯਕੀਨੀ ਬਣਾਉਣ | ਸਹਾਇਕ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟੈਕਸ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨ ਤੇ ਗ੍ਰਾਹਕਾਂ ਵਿਚ ਬਿੱਲ ਲੈਣ ਦੀ ਆਦਤ ਪਾਉਣ ਲਈ ‘ਮੇਰਾ ਬਿੱਲ ਐਪ ਰਾਹੀਂ’ ਇਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ | ਇਸ ਮੁਹਿੰਮ ਤਹਿਤ ਗ੍ਰਾਹਕ ਆਪਣੇ ਜੀ.ਐਸ.ਟੀ. ਬਿੱਲ ਐਪ ‘ਤੇ ਅੱਪਲੋਡ ਕਰਕੇ ਲੱਕੀ ਡਰਾਅ ਵਿਚ ਹਿੱਸਾ ਲੈ ਕੇ ਇਨਾਮੀ ਰਾਸ਼ੀ ਜਿੱਤਣ ਦਾ ਮੌਕਾ ਪ੍ਰਾਪਤ ਕਰ ਸਕਦਾ ਹੈ | ਮਨਿੰਦਰ ਵਿਰਦੀ ਨੇ ਕਿਹਾ ਕਿ ਇਸ ਪਹਿਲ ਨਾਲ ਜਿੱਥੇ ਗ੍ਰਾਹਕ ਬਿੱਲ ਲੈਣ ਲਈ ਉਤਸ਼ਾਹ ਦਿਖਾ ਰਹੇ ਹਨ, ਉੱਥੇ ਟੈਕਸ ਚੋਰੀ ‘ਤੇ ਰੋਕ ਲਗਾਉਣ ਤੇ ਸਰਕਾਰੀ ਮਾਲੀਏ ਵਿਚ ਵਾਧਾ ਹੋਵੇਗਾ | ਉਨ੍ਹਾਂ ਸਮੂਹ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਤੇ ਕਾਨੂੰਨੀ ਜ਼ਿੰਮੇਵਾਰੀ ਸਮਝਦਿਆਂ ਆਪਣੀਆਂ ਦੁਕਾਨਾਂ ਤੇ ਕਾਰੋਬਾਰੀ ਅਦਾਰਿਆਂ ਦੇ ਬਾਹਰ ਆਪਣਾ ਜੀ.ਐਸ.ਟੀ. ਰਜਿਸਟਰੇਸ਼ਨ ਨੰਬਰ ਪ੍ਰਦਰਸ਼ਿਤ ਕਰਨ ਤੇ ਹਰ ਵਿੱਕਰੀ ‘ਤੇ ਜੀ.ਐਸ.ਟੀ. ਬਿੱਲ ਜਾਰੀ ਕੀਤਾ ਜਾਵੇਗਾ | ਮੀਟਿੰਗ ਵਿਚ ਸਹਾਇਕ ਕਮਿਸ਼ਨਰ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਵਿਭਾਗ ਵਪਾਰੀਆਂ ਦੀਆਂ ਜਾਇਜ਼ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਮੀਟਿੰਗਾਂ ਜਾਰੀ ਰੱਖੀਆਂ ਜਾਣਗੀਆਂ ਤਾਂ ਜੋ ਭਵਿੱਖ ਵਿਚ ਵਪਾਰੀਆਂ ਤੇ ਵਿਭਾਗ ਦਾ ਆਪਸੀ ਤਾਲਮੇਲ ਮਜ਼ਬੂਤ ਹੋ ਸਕੇ |
ਪਿਛਲੀ ਖ਼ਬਰ ਡਿਫੈਂਸ ਕੌਂਸਲ ਦੀ ਪਾਲਿਸੀ ਖ਼ਤਮ ਹੋਣ ’ਤੇ ਜੁਡੀਸ਼ੀਅਲ ਕੋਰਟ ਕੰਪਲੈਕਸ ਭੁਲੱਥ ‘ਚ ਵਕੀਲਾਂ ਵਲੋਂ ਕੰਮਕਾਜ ਸ਼ੁਰੂ ਅਗਲੀ ਖ਼ਬਰ ਦਾਤਰ ਦੀ ਨੋਕ ’ਤੇ ਲੁੱਟ ਖੋਹ ਕਰਨ ਸੰਬੰਧੀ ਨੌਜਵਾਨਾਂ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।