18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਜਾਅਲੀ ਅਸਲ੍ਹਾ ਲਾਇਸੈਂਸ ਬਣਾਉਣ ਵਾਲਾ ਇਕ ਵਿਅਕਤੀ ਕਾਬੂ

ਫਗਵਾੜਾ, 17 ਅਗਸਤ (ਹਰਜੋਤ ਸਿੰਘ ਚਾਨਾ)- ਅਸਲੇ ਦੇ ਜਾਅਲੀ ਕਾਗਜ਼ਾਤ ਤਿਆਰ ਕਰਨ ਤੇ ਨਾਜਾਇਜ਼ ਅਸਲੇ ਸਣੇ ਸਦਰ ਪੁਲਿਸ ਇਕ ਵਿਅਕਤੀ ਨੂੰ ਕਾਬੂ ਕਰਕੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਥਾਣੇਦਾਰ ਰੋਹਿਤਦੀਪ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੁਰਜੀਤ ਸਿੰਘ ਜੋ ਪਿੰਡ ਸਪਰੋੜ ‘ਚ ਕਿਰਾਏ ਦੇ ਮਕਾਨ ‘ਤੇ ਰਹਿ ਰਿਹਾ ਹੈ ਤੇ ਇਸ ਦੇ ਖਿਲਾਫ਼ ਪਹਿਲਾ ਵੀ ਕਾਫ਼ੀ ਕੇਸ ਦਰਜ ਹਨ | ਇਹ ਜਾਅਲੀ ਕਾਗਜ਼ਾਤ ਤਿਆਰ ਕਰਕੇ ਲੋਕਾਂ ਦੇ ਜਾਅਲੀ ਅਸਲਾ ਲਾਇਸੈਂਸ ਬਣਾਉਂਦਾ ਹੈ ਤੇ ਇਸ ਪਾਸ ਨਾਜਾਇਜ਼ ਅਸਲਾ ਵੀ ਹੈ ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਛਾਪੇਮਾਰੀ ਕਰਕੇ ਇਸ ਦੇ ਘਰੋਂ ਜਾਅਲੀ ਅਸਲਾ ਲਾਇਸੈਂਸ ਤਿਆਰ ਕਰਨ ਦੇ ਕਾਗਜ਼ਾਤ ਤੇ ਨਾਜਾਇਜ਼ ਅਸਲਾ ਬਰਾਮਦ ਕੀਤਾ ਹੈ | ਕਾਬੂ ਕੀਤੇ ਵਿਅਕਤੀ ਦੀ ਪਛਾਣ ਸੁਰਜੀਤ ਸਿੰਘ ਪੁੱਤਰ ਮਹਿਲ ਸਿੰਘ ਵਾਸੀ ਕੋਟ ਬੁੱਢਾ ਵਜੋਂ ਹੋਈ ਹੈ |

ਅਜੀਤ ਡੈਸਕ 18-08-2026

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਪਿੰਡ ਸੈਦੋਵਾਲ ਇਕਾਈ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ ਅਗਲੀ ਖ਼ਬਰ ਗੱਡੀ ਖ਼ੁਰਦ ਬੁਰਦ ਕਰਨ ਦੇ ਸਬੰਧ ’ਚ ਕੇਸ ਦਰਜੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।