09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਜਨਗਣਨਾ ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਉਣ ’ਤੇ ਲੈਕਚਰਾਰ ਦਵਿੰਦਰ ਸਿੰਘ ਵਾਲੀਆ ਦਾ ਸਨਮਾਨ

ਕਪੂਰਥਲਾ, 8 ਸਤੰਬਰ (ਵਿ. ਪ੍ਰ.)

ਅਜੀਤ ਡੈਸਕ 09-09-2026
ਕਪੂਰਥਲਾ, 8 ਸਤੰਬਰ (ਵਿ.ਪ੍ਰ.)-ਜਨਗਣਨਾ ਦੌਰਾਨ ਬਤੌਰ ਮਾਸਟਰ ਟਰੇਨਰ ਸ਼ਾਨਦਾਰ ਸੇਵਾਵਾਂ ਨਿਭਾਉਣ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੀਰਾਂਵਾਲੀ ਦੇ ਲੈਕਚਰਾਰ ਦਵਿੰਦਰ ਸਿੰਘ ਵਾਲੀਆ ਨੂੰ ਡਾਇਰੈਕਟਰ ਜਨਗਣਨਾ ਵਿਭਾਗ ਪੰਜਾਬ ਤੇ ਡਾਇਰੈਕਟਰ ਲੋਕਲ ਬਾਡੀ ਪੰਜਾਬ ਵਲੋਂ ਜਾਰੀ ਸਨਮਾਨ ਪੱਤਰ ਖੀਰਾਂਵਾਲੀ ਸਕੂਲ ਦੀ ਪਿ੍ੰਸੀਪਲ ਪੁਨੀਤ ਪੁਰੀ ਨੇ ਦਵਿੰਦਰ ਸਿੰਘ ਵਾਲੀਆ ਨੂੰ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਬੋਲਦਿਆਂ ਪਿ੍ੰਸੀਪਲ ਪੁਰੀ ਨੇ ਦਵਿੰਦਰ ਸਿੰਘ ਵਾਲੀਆ ਦੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਨ੍ਹਾਂ ਜਨਗਣਨਾ ਦੌਰਾਨ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਸੁਲਝਾਉਣ ’ਚ ਵੀ ਵਾਲੀਆ ਨੇ ਅਹਿਮ ਭੂਮਿਕਾ ਅਦਾ ਕੀਤੀ | ਇਸ ਮੌਕੇ ਬੀ.ਐਮ. ਜਤਿੰਦਰ ਕੌਰ, ਚੇਤਨਾ ਗੋਇਲ, ਨਵੀਨ ਕੁਮਾਰ, ਰਤਨੀਵ ਸਿੰਘ, ਮੇਜਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਾਵਰ ਲਿਫ਼ਟਿੰਗ ’ਚ ਮਾਧਵ ਕਪੂਰ ਨੇ ਚੁੱਕਿਆ 440 ਕਿੱਲੋ ਭਾਰ, ਜ਼ਿਲ੍ਹੇ ’ਚੋਂ ਰਿਹਾ ਅੱਵਲ ਅਗਲੀ ਖ਼ਬਰ ਬੰਗਾ ਰੋਡ ’ਤੇ ਬੇਕਰੀ ਦੇ ਬਾਹਰੋਂ ਮੋਟਰਸਾਈਕਲ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।