03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸਾਹਿਬ ਕਾਂਸ਼ੀ ਰਾਮ ਦੇ ਪ੍ਰੀਨਿਰਵਾਣ ਦਿਵਸ ਮੌਕੇ ਬਸਪਾ ਸਰਕਾਰ ਬਣਾਓ ਸੰਕਲਪ ਰੈਲੀ 9 ਨੂੰ ਆਦਮਪੁਰ ਵਿਖੇ-ਡਾ. ਕਰੀਮਪੁਰੀ

ਫਗਵਾੜਾ, 2 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਬਹੁਜਨ ਸਮਾਜ ਪਾਰਟੀ ਦੇ ਬਾਨੀ ਸਾਹਿਬ ਸ੍ਰੀ ਕਾਂਸ਼ੀ ਰਾਮ ਦੇ ਪ੍ਰੀਨਿਰਵਾਣ ਦਿਵਸ ਮੌਕੇ 9 ਅਕਤੂਬਰ ਨੂੰ ਪੰਜਾਬ ਸੰਭਾਲੋ ਮੁਹਿੰਮ ਤਹਿਤ ਬਸਪਾ ਸਰਕਾਰ ਬਣਾਓ ਸੰਕਲਪ ਰੈਲੀ ਜੋ ਪਿੰਡ ਉਦੇਸੀਆਂ ਨੇੜੇ ਆਦਮਪੁਰ ਵਿਖੇ ਕਰਵਾਈ ਜਾ ਰਹੀ ਹੈ, ਉਸ ਦੀ ਤਿਆਰੀ ਸਬੰਧੀ ਬੁੱਧ ਵਿਹਾਰ ਸ਼ਾਮ ਨਗਰ ਸ਼ਿਵਪੁਰੀ ਫਗਵਾੜਾ ਵਿਖੇ ਮੀਟਿੰਗ ਹੋਈ | ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਬਸਪਾ ਪੰਜਾਬ ਦੇ ਪ੍ਰਧਾਨ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਨੇ ਸ਼ਿਰਕਤ ਕੀਤੀ ਅਤੇ ਵਿਧਾਨ ਸਭਾ ਦੀ ਜ਼ਿੰਮੇਵਾਰ ਲੀਡਰਸ਼ਿਪ ਨੂੰ ਜ਼ਿੰਮੇਵਾਰੀਆਂ ਸੌਂਪੀਆਂ | ਮੀਟਿੰਗ ਵਿਚ ਪਾਰਟੀ ਦੇ ਜ਼ੋਨ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ ਸਟੇਟ ਜਨਰਲ ਸਕੱਤਰ ਅਤੇ ਲੋਕ ਸਭਾ ਹੁਸ਼ਿਆਰਪੁਰ ਦੇ ਇੰਚਾਰਜ ਹਰਭਜਨ ਬਲਾਲੋਂ ਸਟੇਟ ਜਨਰਲ ਸਕੱਤਰ, ਪਰਵੀਨ ਬੰਗਾ ਸਟੇਟ ਸਕੱਤਰ, ਲੇਖ ਰਾਜ ਜਮਾਲਪੁਰੀ, ਫਗਵਾੜਾ ਹਲਕਾ ਪ੍ਰਧਾਨ ਚਿਰੰਜੀ ਲਾਲ ਕੌਂਸਲਰ, ਅਮਨਦੀਪ ਕੌਰ ਕੌਂਸਲਰ ਸ਼ਹਿਰੀ ਇੰਚਾਰਜ ਫਗਵਾੜਾ ਤੋਂ ਇਲਾਵਾ ਫਗਵਾੜਾ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਹੋਈ |

ਅਜੀਤ ਡੈਸਕ 03-10-2026

ਪਿਛਲੀ ਖ਼ਬਰ ਰਿਪਬਲਿਕਨ ਪਾਰਟੀ ਆਫ਼ ਇੰਡੀਆ ਤੇ ਡੈਮੋਕਰੇਟਿਕ ਭਾਰਤੀਯ ਲੋਕ ਦਲ ਵਲੋਂ ਸਨਮਾਨ ਸਮਾਰੋਹ 3 ਨੂੰ ਅਗਲੀ ਖ਼ਬਰ ਸ੍ਰੀ ਕਿ੍ਸ਼ਨ ਕਥਾ ਦੇ ਤੀਜੇ ਦਿਨ ਭਗਵਾਨ ਸ੍ਰੀ ਕਿ੍ਸ਼ਨ ਦੀਆਂ ਬਾਲ ਲੀਲਾਵਾਂ ਦਾ ਸੁੰਦਰ ਵਰਣਨ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।