10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਕਾਲੋਨੀ ’ਚ ਰਹਿ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂਂ ਤੋਂ ਲੋਕ ਪ੍ਰੇਸ਼ਾਨ

ਫਗਵਾਡ਼ਾ, 9 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ’ਤੇ ਬਣੀ ਕਲੋਨੀ ਵਿਚ ਰਹਿ ਰਹੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ । ਕਾਲੋਨੀ ਵਾਸੀ ਡਾ.

ਅਜੀਤ ਡੈਸਕ 10-11-2026
ਫਗਵਾਡ਼ਾ, 9 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ’ਤੇ ਬਣੀ ਕਲੋਨੀ ਵਿਚ ਰਹਿ ਰਹੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ । ਕਾਲੋਨੀ ਵਾਸੀ ਡਾ. ਰਾਜ ਕੁਮਾਰ ਚੱਬੇਵਾਲ ਤੋਂ ਉਮੀਦ ਲਗਾਈ ਬੈਠੇ ਹਨ ਕਿ ਚੋਣਾ ਤੋਂ ਪਹਿਲਾ ਇਸ ਕਾਲੋਨੀ ਦਾ ਚੱਬੇਵਾਲ ਜ਼ਰੂਰ ਸਵਾਰਨਗੇ। ਪਲਾਹੀ ਰੋਡ ਸਥਿਤ ਕੈਂਬਰਿਜ ਸਕੂਲ ਦੇ ਸਾਹਮਣੇ ਬਣੀ ਇਸ ਕਾਲੋਨੀ ’ਚ ਪਿ੍ੰਸੀਪਲ, ਅਧਿਆਪਕ, ਡਾਕਟਰ, ਪ੍ਰਵਾਸੀ ਭਾਰਤੀ ਤੇ ਕਾਰੋਬਾਰੀ ਲੋਕ ਰਹਿੰਦੇ ਹਨ। ਇਸ ਕਾਲੋਨੀ ਵਿਚ ਨਾ ਤਾਂ ਸੀਵਰੇਜ ਦੀ ਕੋਈ ਸਹੂਲਤ ਹੈ ਅਤੇ ਨਾ ਹੀ ਵਾਟਰ ਸਪਲਾਈ ਨਾ ਹੀ ਪੱਕੀਆਂ ਗਲੀਆਂ ਦੀ ਕੋਈ ਸਹੂਲਤ ਹੈ । ਇੱਥੇ ਰਹਿ ਰਹੇ ਵਸਨੀਕਾਂ ਨੇ ਆਪਣਾ ਦੁਖਡ਼ਾ ਪੇਸ਼ ਕਰਦਿਆਂ ਦੱਸਿਆ ਕਿ ਸੂਬੇ ਦੇ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਨ ਦੇਣ ਲਈ ਸੂਬੇ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਵੱਡੇ ਵੱਡੇ ਦਾਅਵੇ ਤਾਂ ਜ਼ਰੂਰ ਕਰ ਰਹੀਆਂ ਹਨ ਪਰ ਕਈ ਲੋਕ ਸਰਕਾਰ ਦੇ ਇਨ੍ਹਾਂ ਹੁਕਮਾਂ ਦੀਆਂ ਪੂਰੀ ਤਰ੍ਹਾਂ ਧੱਜੀਆਂ ਉਡਾ ਰਹੇ ਹਨ ਜਿਸ ਦੀ ਉਦਾਹਰਨ ਪਲਾਹੀ ਰੋਡ ਸਥਿਤ ਕੈਂਬਰਿਜ ਸਕੂਲ ਦੇ ਸਾਹਮਣੇ ਵਾਲੀ ਕਾਲੋਨੀ ਵਿਚ ਗੈਰ ਕਾਨੂੰਨੀ ਤੌਰ ’ਤੇ ਪਲਾਟ ਮਾਲਕਾਂ ਨੇ ਕਮਰੇ ਬਣਾ ਕੇ ਗੈਰ ਕਾਨੂੰਨੀ ਢੰਗ ਨਾਲ ਕਿਰਾਏ ’ਤੇ ਦਿੱਤੇ ਹੋਏ ਹਨ ਤੇ ਉੱਥੇ ਬਿਜਲੀ ਦਾ ਮੀਟਰ ਵੀ ਕਮਰਸ਼ੀਅਲ ਨਹੀਂ ਰਿਹਾਇਸ਼ੀ ਲਗਾਏ ਹੋਏ ਹਨ। ਇਨ੍ਹਾਂ ਕਮਰਿਆਂ ਵਿਚ ਵੱਡੀ ਗਿਣਤੀ ਵਿਚ ਗੈਰ ਕਾਨੂੰਨੀ ਤੌਰ ’ਤੇ ਪ੍ਰਵਾਸੀ ਵਿਅਕਤੀ ਰਹਿੰਦੇ ਹਨ ਜੋ ਮਹਿੰਗੇ ਭਾਅ ਦੀਆਂ ਚੀਜ਼ਾਂ ਦਿਨ ਤੇ ਰਾਤ ਵੇਲੇ ਘੁੰਮ ਫਿਰ ਕੇ ਇਕੱਠਿਆਂ ਕਰਦੇ ਹਨ ਤੇ ਉਨ੍ਹਾਂ ਦਾ ਕਬਾਡ਼ ਬਣਾ ਕੇ ਉਨ੍ਹਾਂ ਚੀਜ਼ਾਂ ਨੂੰ ਵੇਚ ਕੇ ਰਾਤ ਵੇਲੇ ਖ਼ੂਬ ਮਸਤੀ ਕਰਦੇ ਹਨ ਪਰ ਇਸ ਸਬੰਧੀ ਫਗਵਾਡ਼ਾ ਦੀ ਪੁਲਿਸ ਵੀ ਬਿਲਕੁਲ ਧਿਆਨ ਨਹੀਂ ਦੇ ਰਹੀ ਹੈ। ਇਸ ਸਬੰਧੀ ਉੱਥੇ ਦੇ ਰਹਿਣ ਵਾਲੇ ਵਸਨੀਕਾਂ ਨੇ ਆਖਿਆ ਕਿ ਸਾਡੇ ਆਪਣੇ ਤੇ ਰਿਸ਼ਤੇਦਾਰਾਂ ਦੇ ਇੱਥੇ ਪਲਾਟ ਹਨ ਪਰ ਇਹ ਪ੍ਰਵਾਸੀ ਮਜ਼ਦੂਰ ਸਾਡੇ ਪਲਾਟਾਂ ’ਚ ਹੀ ਜੰਗਲ ਪਾਣੀ ਜਾਂਦੇ ਹਨ ਤੇ ਅਸੀਂ ਮਕਾਨ ਮਾਲਕਾਂ ਨੂੰ ਵੀ ਕਈ ਵਾਰ ਬੇਨਤੀ ਕੀਤੀ ਕਿ ਤੁਸੀਂ ਆਪਣੇ ਪਲਾਟ ਵਿਚ ਪਖਾਨੇ ਤਾਂ ਜ਼ਰੂਰ ਬਣਾਓ ਪਰ ਉਨ੍ਹਾਂ ਦੇ ਕੰਨਾਂ ’ਤੇ ਜੂੰ ਨਹੀਂ ਸਰਕਦੀ।
ਪਿਛਲੀ ਖ਼ਬਰ ਪਿੰਡ ਬਾਕਰਪੁਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ (ਡੱਲੇਵਾਲ) ਦੀ ਇਕਾਈ ਦਾ ਗਠਨ ਅਗਲੀ ਖ਼ਬਰ ਕਿਸੇ ਵੀ ਵਿਅਕਤੀ ਨਾਲ ਲਿੰਗ ਪਹਿਚਾਣ ਦੇ ਆਧਾਰ ’ਤੇ ਭੇਦਭਾਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।