ਮੋਹਿੰਦਰ ਭਗਤ ‘ਆਪ’ ’ਚ ਹੋਏ ਸ਼ਾਮਿਲ
ਚੰਡੀਗੜ੍ਹ, 14 ਅਪ੍ਰੈਲ- ਭਾਜਪਾ ਆਗੂ ਤੇ ਸਾਬਕਾ ਮੰਤਰੀ ਚੁੰਨੀ ਲਾਲ ਭਗਤ ਦੇ ਬੇਟੇ ਮੋਹਿੰਦਰ ਭਗਤ ਭਾਜਪਾ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਦੱਸ ਦਈਏ ਕਿ ਮੋਹਿੰਦਰ ਭਗਤ ਮੱਧ ਲਘੂ ਉਦਯੋਗ ਦੇ ਚੇਅਰਮੈਨ ਦੇ ਅਹੁਦੇ ’ਤੇ ਰਹਿ ਚੁੱਕੇ ਹਨ ਅਤੇ ਭਗਤ ਪਰਿਵਾਰ ਦੇ ਜਲੰਧਰ ਪੱਛਮੀ ਹਲਕੇ ਤੋਂ ਪਿਛਲੀਆਂ 6 ਚੋਣਾਂ ਲੜੀਆਂ ਹਨ।