ਵਿਰੋਧੀ ਧਿਰ ਸਾਨੂੰ ਕੇਂਦਰ ਵਲੋਂ ਪ੍ਰਾਪਤ ਫ਼ੰਡਾਂ ਬਾਰੇ ਦੱਸੇ- ਸੁਖਵਿੰਦਰ ਸਿੰਘ ਸੁੱਖੂ

ਸ਼ਿਮਲਾ, 18 ਸਤੰਬਰ- ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੁਦਰਤੀ ਆਫ਼ਤ ਦੌਰਾਨ ਵਿਰੋਧੀ ਧਿਰ ਲਗਾਤਾਰ ਸਾਨੂੰ ਮਾਨਸੂਨ ਸੈਸ਼ਨ ਬੁਲਾਉਣ ਲਈ ਕਹਿ ਰਹੀ ਸੀ ਅਤੇ ਅਸੀਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਸਾਨੂੰ ਆਫ਼ਤ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹੁਣ ਅਸੀਂ ਕੁਝ ਸਮੇਂ ਬਾਅਦ ਸੈਸ਼ਨ ਬੁਲਾਇਆ ਹੈ, ਇਸ ਲਈ ਭਾਜਪਾ ਕੋਲ ਹੁਣ ਮੌਕਾ ਹੈ। ਉਹ ਆਪਣੀ ਚਿੰਤਾ ਵਿਧਾਨ ਸਭਾ ਵਿਚ ਰੱਖ ਸਕਦੇ ਹਨ। ਹੁਣ ਜਦੋਂ ਉਹ ਆਪਣੀਆਂ ਚਿੰਤਾਵਾਂ ਪੇਸ਼ ਕਰਨਗੇ, ਅਸੀਂ ਚਾਹਾਂਗੇ ਕਿ ਉਹ ਤੱਥ ਪੇਸ਼ ਕਰਨ ਅਤੇ ਸਾਨੂੰ ਕੇਂਦਰ ਸਰਕਾਰ ਦੁਆਰਾ ਪ੍ਰਾਪਤ ਫ਼ੰਡਾਂ ਬਾਰੇ ਦੱਸਣ।