ਕਰਨਾਟਕ ਕਦੇ ਵੀ ਕਾਵੇਰੀ ਦਾ ਪਾਣੀ ਛੱਡਣ ਦੇ ਫ਼ੈਸਲੇ ਨੂੰ ਸਵੀਕਾਰ ਨਹੀਂ ਕਰੇਗਾ- ਦੁਰਈ ਮੁਰੂਗਨ
ਚੇਨਈ, 18 ਸਤੰਬਰ- ਕਾਵੇਰੀ ਮੁੱਦੇ ’ਤੇ ਤਾਮਿਲਨਾਡੂ ਦੇ ਜਲ ਸਰੋਤ ਮੰਤਰੀ ਦੁਰਈ ਮੁਰੂਗਨ ਨੇ ਕਿਹਾ ਕਿ ਕਾਵੇਰੀ ਵਾਟਰ ਮੈਨੇਜਮੈਂਟ ਅਥਾਰਟੀ ਸਿਰਫ਼ ਅੱਖਾਂ ਬੰਦ ਕਰਕੇ ਪਾਣੀ ਛੱਡਣ ਦਾ ਹੁਕਮ ਨਹੀਂ ਦੇਵੇਗੀ। ਉਹ ਸਮੀਖਿਆ ਕਰਨਗੇ ਕਿ ਕਿੰਨੇ ਡੈਮ ਹਨ ਅਤੇ ਉਨ੍ਹਾਂ ਵਿਚ ਕਿੰਨਾ ਪਾਣੀ ਹੈ ਅਤੇ ਫਿਰ ਫ਼ੈਸਲਾ ਲੈਣਗੇ। ਕਰਨਾਟਕ ਕਦੇ ਵੀ ਕਾਵੇਰੀ ਦਾ ਪਾਣੀ ਛੱਡਣ ਦੇ ਫ਼ੈਸਲੇ ਨੂੰ ਸਵੀਕਾਰ ਨਹੀਂ ਕਰੇਗਾ।