ਤਾਮਿਲਨਾਡੂ ਨੂੰ ਹੋਰ 15 ਦਿਨਾਂ ਲਈ ਕਾਵੇਰੀ ਦੇ 5000 ਕਿਊਸਿਕ ਪਾਣੀ ਦੀ ਸਪਲਾਈ ਜਾਰੀ ਰੱਖੇ ਕਰਨਾਟਕ-ਸੀ.ਡਬਲਯੂ.ਐਮ.ਏ.
ਨਵੀਂ ਦਿੱਲੀ, 18 ਸਤੰਬਰ-ਕਾਵੇਰੀ ਜਲ ਪ੍ਰਬੰਧਨ ਅਥਾਰਟੀ (ਸੀ.ਡਬਲਯੂ.ਐਮ.ਏ.) ਨੇ ਕਾਵੇਰੀ ਵਾਟਰ ਰੈਗੂਲੇਸ਼ਨ ਕਮੇਟੀ ਦੇ ਫ਼ੈਸਲੇ ਨੂੰ ਦੁਹਰਾਉਂਦੇ ਹੋਏ ਕਰਨਾਟਕ ਨੂੰ ਤਾਮਿਲਨਾਡੂ ਨੂੰ ਹੋਰ 15 ਦਿਨਾਂ ਲਈ 5,000 ਕਿਊਸਿਕ ਪਾਣੀ ਛੱਡਣਾ ਜਾਰੀ ਰੱਖਣ ਲਈ ਕਿਹਾ ਹੈ। ਰਾਸ਼ਟਰੀ ਰਾਜਧਾਨੀ 'ਚ ਹੋਈ ਸੀ.ਡਬਲਯੂ.ਐਮ.ਏ. ਦੀ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ।