JALANDHAR WEATHER

ਚੱਲਦੀ ਰੇਲਗੱਡੀ ’ਚੋਂ ਡਿੱਗਿਆਂ ਵਿਅਕਤੀ

ਗੁਰੂਹਰਸਹਾਏ, 29 ਮਈ (ਕਪਿਲ ਕੰਧਾਰੀ)- ਫ਼ਿਰੋਜ਼ਪੁਰ ਤੋਂ ਹਰ ਦਿਨ ਸਵੇਰੇ 8:30 ਵਜੇ ਦੇ ਕਰੀਬ ਚੱਲ ਕੇ ਫ਼ਾਜ਼ਿਲਕਾ ਨੂੰ ਜਾਂਦੀ ਡੀ. ਐਮ. ਯੂ. ਪੈਸੇਂਜਰ ਗੱਡੀ ਵਿਚੋਂ ਅੱਜ ਇਕ ਵਿਅਕਤੀ ਦੇ ਚੱਲਦੀ ਗੱਡੀ ਤੋਂ ਅਚਾਨਕ ਡਿੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰੋਜ਼ਾਨਾ ਯਾਤਰੀ ਤੇ ਸਮਾਜ ਸੇਵੀ ਜ਼ਿਮੀਂ ਮਨਚੰਦਾ ਨੇ ਦੱਸਿਆ ਕਿ ਅੱਜ ਜਦ ਡੀ.ਐਮ.ਯੂ. ਗੱਡੀ ਝੋਕ ਟਹਿਲ ਸਿੰਘ ਵਾਲਾ ਤੇ ਕੋਹਰ ਸਿੰਘ ਵਾਲਾ ਦੇ ਸਟੇਸ਼ਨ ਦੇ ਵਿਚਕਾਰ ਪੁੱਜੀ ਤਾਂ ਅਚਾਨਕ ਇਕ ਵਿਅਕਤੀ ਰੇਲਗੱਡੀ ਵਿਚੋਂ ਡਿੱਗ ਪਿਆ, ਜਿਸ ਤੋਂ ਬਾਅਦ ਇਸ ਦਾ ਪਤਾ ਚੱਲਦਿਆਂ ਹੀ ਉਸ ਦੇ ਨਾਲ ਦੇ ਸਾਥੀਆਂ ਵਲੋਂ ਤੁਰੰਤ ਐਮਰਜੈਂਸੀ ਚੇਨ ਨੂੰ ਖਿੱਚ ਰੇਲਗੱਡੀ ਰੁਕਵਾਈ ਗਈ। ਉਸ ਤੋਂ ਬਾਅਦ ਤੁਰੰਤ ਗੱਡੀ ਦੇ ਡਰਾਈਵਰ, ਗਾਰਡ ਅਤੇ ਉਸ ਵਿਅਕਤੀ ਦੇ ਨਾਲ ਦੇ ਸਾਥੀ ਪਹੁੰਚੇ। ਜਾਣਕਾਰੀ ਅਨੁਸਾਰ ਡਿੱਗੇ ਵਿਅਕਤੀ ਨੂੰ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਹਨ। ਇਹ ਵਿਅਕਤੀ ਕੌਣ ਹੈ, ਕਿੱਥੋਂ ਆ ਰਿਹਾ ਸੀ ਤੇ ਕਿੱਥੇ ਜਾ ਰਿਹਾ ਸੀ, ਇਸ ਸੰਬੰਧੀ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ