JALANDHAR WEATHER

ਯਾਸੀਨ ਮਲਿਕ ਸੰਬੰਧੀ ਐਨ.ਆਈ.ਏ. ਦੀ ਅਪੀਲ ’ਤੇ ਅੱਜ ਸੁਣਵਾਈ ਕਰੇਗੀ ਦਿੱਲੀ ਹਾਈਕੋਰਟ

ਨਵੀਂ ਦਿੱਲੀ, 29 ਮਈ- ਪ੍ਰਤੀਬੰਧਿਤ ਜੰਮੂ-ਕਸ਼ਮੀਰ ਲਿਬਰੇਸ਼ਨ ਫ਼ਰੰਟ ਦੇ ਮੁਖੀ ਯਾਸੀ ਮਲਿਕ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਐਨ.ਆਈ. ਏ. ਨੇ ਦਿੱਲੀ ਹਾਈ ਕੋਰਟ ਅੱਗੇ ਅਪੀਲ ਕੀਤੀ ਹੈ। ਉਸ ਨੇ ਅਪੀਲ ਵਿਚ ਕਿਹਾ ਕਿ ਹੇਠਲੀ ਅਦਾਲਤ ਦੇ ਅਜਿਹੇ ਖੌਫ਼ਨਾਕ ਅੱਤਵਾਦੀ ਨੂੰ ਫ਼ਾਂਸੀ ਦੀ ਸਜ਼ਾ ਨਾ ਦੇਣ ਦੇ ਨਤੀਜੇ ਵਜੋਂ ਨਿਆਂ ਦਾ ਘਾਣ ਹੋ ਜਾਵੇਗਾ, ਕਿਉਂਕਿ ਅੱਤਵਾਦ ਦੀ ਕਾਰਵਾਈ ਸਮਾਜ ਦੇ ਖ਼ਿਲਾਫ਼ ਹੀ ਅਪਰਾਧ ਨਹੀਂ, ਪਰ ਇਹ ਪੂਰੇ ਦੇਸ਼ ਦੇ ਖ਼ਿਲਾਫ਼ ਅਪਰਾਧ ਹੈ। ਦਿੱਲੀ ਹਾਈ ਕੋਰਟ ਅੱਜ ਦੁਪਹਿਰ 12:15 ਵਜੇ ਤੋਂ ਬਾਅਦ ਇਸ ਅਪੀਲ ’ਤੇ ਸੁਣਵਾਈ ਕਰੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ