JALANDHAR WEATHER

ਚਾਰ ਧਾਮ ਯਾਤਰਾ ਦੌਰਾਨ ਕੰਮ ਕਰਨ ਵਾਲੇ ਪਾਇਲਟਾਂ ਨੂੰ ਦਿੱਤੀ ਜਾਵੇਗੀ ਵਿਸ਼ੇਸ਼ ਸਿਖਲਾਈ- ਡੀ.ਜੀ.ਸੀ.ਏ.

ਨਵੀਂ ਦਿੱਲੀ, 30 ਮਈ- ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਪਹਾੜੀ ਖ਼ੇਤਰਾਂ ਵਿਚ ਸੰਚਾਲਨ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸੀਜ਼ਨ ਤੋਂ ਚਾਰਧਾਮ ਯਾਤਰਾ ਦੌਰਾਨ 10,000 ਫੁੱਟ ਦੀ ਉਚਾਈ ’ਤੇ ਹੈਲੀਪੈਡਾਂ ’ਤੇ ਕੰਮ ਕਰਨ ਵਾਲੇ ਪਾਇਲਟਾਂ ਨੂੰ ਵਿਸ਼ੇਸ਼ ਸਿਖਲਾਈ ਦੇਣ ਦੀ ਸ਼ੁਰੂਆਤ ਕੀਤੀ ਹੈ। ਅਕਤੂਬਰ 2022 ਵਿਚ ਉੱਤਰਾਖੰਡ ਵਿਚ ਕੇਦਾਰਨਾਥ ਅਸਥਾਨ ਦੇ ਨੇੜੇ ਇਕ ਹੈਲੀਕਾਪਟਰ ਹਾਦਸੇ ਵਿਚ ਛੇ ਸ਼ਰਧਾਲੂਆਂ ਅਤੇ ਇਕ ਪਾਇਲਟ ਦੀ ਮੌਤ ਹੋ ਗਈ ਸੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਉਪਾਵਾਂ ਦੇ ਤਹਿਤ, ਹਿਮਾਲਿਆ ਖ਼ੇਤਰ ਵਿਚ ਕੰਮ ਕਰਨ ਵਾਲੇ ਪਾਇਲਟਾਂ ਨੂੰ ਡੀ.ਜੀ.ਸੀ.ਏ. ਦੁਆਰਾ ਪੇਸ਼ ਕੀਤੇ ਨਵੇਂ ਨਿਯਮਾਂ ਦੇ ਤਹਿਤ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ।
ਕੇਦਾਰਨਾਥ ਦੀ ਯਾਤਰਾ ਇਸ ਸਾਲ 25 ਅਪ੍ਰੈਲ ਨੂੰ ਸ਼ੁਰੂ ਹੋਈ ਸੀ। 20 ਤੋਂ 23 ਅਪ੍ਰੈਲ ਤੱਕ ਕੀਤੇ ਗਏ ਨਿਰੀਖਣ ਤੋਂ ਬਾਅਦ ਡੀ.ਜੀ.ਸੀ.ਏ. ਦੁਆਰਾ ਮਨਜ਼ੂਰ ਸੱਤ ਆਪਰੇਟਰਾਂ ਦੁਆਰਾ ਹੈਲੀਕਾਪਟਰ ਸ਼ਟਲ ਸੇਵਾਵਾਂ ਵੀ ਉਸੇ ਤਾਰੀਖ਼ ਨੂੰ ਸ਼ੁਰੂ ਹੋਈਆਂ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ