ਕਰਨਾਟਕ: ਉਡਾਣ ਵਿਚ ਤਕਨੀਕੀ ਖ਼ਰਾਬੀ ਕਾਰਨ ਸਿਖਲਾਈ ਜਹਾਜ਼ ਦੀ ਐਮਰਜੈਂਸੀ ਲੈਡਿੰਗ

ਬੈਂਗਲੁਰੂ, 30 ਮਈ- ਉਡਾਣ ਵਿਚ ਤਕਨੀਕੀ ਖ਼ਰਾਬੀ ਆਉਣ ਕਾਰਨ ਕਥਿਤ ਤੌਰ ’ਤੇ ਰੈੱਡਬਰਡ ਐਵੀਏਸ਼ਨ ਨਾਲ ਸੰਬੰਧਿਤ ਦੋ ਸੀਟਾਂ ਵਾਲੇ ਸਿਖਲਾਈ ਜਹਾਜ਼ ਵਲੋਂ ਬੇਲਾਗਾਵੀ ਦੇ ਸਾਂਬਰਾ ਹਵਾਈ ਅੱਡੇ ਨੇੜੇ ਐਮਰਜੈਂਸੀ ਲੈਂਡਿੰਗ ਕੀਤੀ ਗਈ। ਇਸ ਵਿਚ ਦੋਵੇਂ ਪਾਇਲਟਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਲਈ ਹਵਾਈ ਸੈਨਾ ਦੇ ਹਸਪਤਾਲ ਲਿਜਾਇਆ ਗਿਆ ਹੈ।