ਅਮਰੀਕਾ ਵਲੋਂ ਯੂਕਰੇਨ ਲਈ ਨਵੀਂ ਸੁਰੱਖਿਆ ਸਹਾਇਤਾ ਦਾ ਐਲਾਨ

ਵਾਸ਼ਿੰਗਟਨ, ਡੀ.ਸੀ., ਸਤੰਬਰ 22 -ਅਮਰੀਕਾ ਯੂਕਰੇਨ ਨੂੰ 128 ਮਿਲੀਅਨ ਡਾਲਰ ਦੀ ਨਵੀਂ ਸੁਰੱਖਿਆ ਸਹਾਇਤਾ ਪ੍ਰਦਾਨ ਕਰੇਗਾ ਅਤੇ ਰੱਖਿਆ ਵਿਭਾਗ 198 ਮਿਲੀਅਨ ਡਾਲਰ ਦੇ ਹਥਿਆਰ ਅਤੇ ਸਾਜ਼ੋ-ਸਾਮਾਨ ਪਹਿਲਾਂ ਤੋਂ ਨਿਰਦੇਸ਼ਿਤ ਡਰਾਡਾਊਨ ਦੇ ਤਹਿਤ ਦੇਵੇਗਾ। ਇਹ ਐਲਾਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕੀਤਾ।