ਭਾਰਤ ਦੌਰਾ ਰੱਦ ਹੋਣ ਨਾਲ ਬਹੁਤ ਨਿਰਾਸ਼- ਪੰਜਾਬੀ-ਕੈਨੇਡੀਅਨ ਰੈਪਰ ਸ਼ੁਭ
ਓਟਾਵਾ, 22 ਸਤੰਬਰ - ਭਾਰਤ ਅਤੇ ਕੈਨੇਡਾ ਦਰਮਿਆਨ ਕੂਟਨੀਤਕ ਰੰਜਿਸ਼ ਦੇ ਵਿਚਕਾਰ ਆਪਣੀ ਵਿਵਾਦਿਤ ਸੋਸ਼ਲ ਮੀਡੀਆ ਪੋਸਟ 'ਤੇ ਭਾਰੀ ਪ੍ਰਤੀਕਿਰਿਆ ਦਾ ਸਾਹਮਣਾ ਕਰਦੇ ਹੋਏ, ਪੰਜਾਬੀ-ਕੈਨੇਡੀਅਨ ਰੈਪਰ ਸ਼ੁਭਨੀਤ ਸਿੰਘ (ਸ਼ੁਭ ਵਜੋਂ ਮਸ਼ਹੂਰ) ਨੇ ਕਿਹਾ ਕਿ ਉਹ ਆਪਣਾ ਭਾਰਤ ਦੌਰਾ ਰੱਦ ਹੋਣ ਨਾਲ "ਬਹੁਤ ਨਿਰਾਸ਼" ਹਨ। ਰੈਪਰ ਦਾ 'ਸਟਿਲ ਰੋਲਿਨ ਇੰਡੀਆ ਟੂਰ' ਪਹਿਲਾਂ ਖ਼ਾਲਿਸਤਾਨ ਮੁੱਦੇ ਨੂੰ ਕਥਿਤ ਤੌਰ 'ਤੇ ਸਮਰਥਨ ਦੇਣ ਕਾਰਨ ਰੱਦ ਕਰ ਦਿੱਤਾ ਗਿਆ ਸੀ।ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਇਕ ਬਿਆਨ ਵਿਚ ਸ਼ੁਭਨੀਤ ਸਿੰਘ ਨੇ ਕਿਹਾ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਆਪਣੇ ਭਾਰਤ ਦੌਰੇ ਲਈ ਸਖ਼ਤ ਅਭਿਆਸ ਕਰ ਰਿਹਾ ਸੀ ਅਤੇ ਦੇਸ਼ ਵਿਚ ਪ੍ਰਦਰਸ਼ਨ ਕਰਨ ਦੀ ਸੰਭਾਵਨਾ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ।