ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਚ ਭਾਰਤ ਦੀ ਅੰਤਿਮ ਪੰਘਾਲ ਜਿੱਤਿਆ ਕਾਂਸੀ ਦਾ ਤਗਮਾ ਜਿੱਤਦੇ ਹੋਏ ਪੈਰਿਸ ਓਲੰਪਿਕ ਕੋਟਾ ਕੀਤਾ ਹਾਸਲ
ਬੈਲਗ੍ਰੇਡ, 21 ਸਤੰਬਰ -ਉਭਰਦੀ ਕੁਸ਼ਤੀ ਸਟਾਰ ਅੰਤਿਮ ਪੰਘਾਲ ਨੇ ਸਰਬੀਆ ਦੇ ਬੈਲਗ੍ਰੇਡ 'ਚ ਚੱਲ ਰਹੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2023 'ਚ ਔਰਤਾਂ ਦੇ 53 ਕਿਲੋਗ੍ਰਾਮ ਵਰਗ 'ਚ ਕਾਂਸੀ ਦਾ ਤਗਮਾ ਅਤੇ ਪੈਰਿਸ ਓਲੰਪਿਕ 2024 ਦਾ ਕੋਟਾ ਭਾਰਤ ਲਈ ਹਾਸਲ ਕੀਤਾ।ਪੰਘਾਲ ਨੇ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿਚ ਦੋ ਵਾਰ ਦੀ ਯੂਰਪੀਅਨ ਚੈਂਪੀਅਨ ਐਮਾ ਜੋਨਾ ਡੇਨਿਸ ਮਾਲਮਗ੍ਰੇਨ ਨੂੰ 16-6 ਨਾਲ ਹਰਾਇਆ। ਟੂਰਨਾਮੈਂਟ ਦੇ ਚੱਲ ਰਹੇ ਐਡੀਸ਼ਨ ਵਿਚ ਇਹ ਭਾਰਤ ਦਾ ਪਹਿਲਾ ਤਮਗਾ ਹੈ।