ਸਬੂਤ ਹੋਣ ਦੇ ਦਾਅਵਿਆਂ ਦੇ ਬਾਵਜੂਦ ਕੈਨੇਡਾ ਭਾਈ ਨਿੱਝਰ ਦੀ ਹੱਤਿਆ ਬਾਰੇ ਸਬੂਤ ਦੇਣ ਚ ਰਿਹਾ ਅਸਫਲ

ਓਟਾਵਾ, 22 ਸਤੰਬਰ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਭਾਈ ਹਰਦੀਪ ਸਿੰਘ ਨਿੱਝਰ ਦੀ ਮੌਤ ਵਿਚ ਭਾਰਤ ਦੀ ਸ਼ਮੂਲੀਅਤ ਬਾਰੇ ਆਪਣੇ ਦੋਸ਼ਾਂ ਦਾ ਸਮਰਥਨ ਕਰਨ ਲਈ ਕੋਈ ਸਬੂਤ ਦੇਣ ਵਿਚ ਅਸਫ਼ਲ ਰਹਿਣ ਦੇ ਬਾਵਜੂਦ, ਕੈਨੇਡਾ ਸਥਿਤ ਨਿਊਜ਼ ਪਲੇਟਫਾਰਮ ਸੀ.ਬੀ.ਸੀ. (ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ) ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਨੇ ਮਨੁੱਖੀ ਅਤੇ ਸੰਕੇਤਕ ਖੁਫ਼ੀਆ ਜਾਣਕਾਰੀ ਇਕੱਠੀ ਕੀਤੀ ਹੈ। ਪੜਤਾਲ ਵਿਚ ਸੀ.ਬੀ.ਸੀ. ਨੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਕੈਨੇਡੀਅਨ ਸਰਕਾਰ ਦੁਆਰਾ ਇਕੱਤਰ ਕੀਤੀ ਗਈ ਖੁਫ਼ੀਆ ਜਾਣਕਾਰੀ ਵਿਚ ਦੇਸ਼ ਵਿਚ ਭਾਰਤੀ ਡਿਪਲੋਮੈਟਾਂ ਨਾਲ ਗੱਲਬਾਤ ਵੀ ਸ਼ਾਮਿਲ ਹੈ। ਇਸ ਨੇ ਅੱਗੇ ਦਾਅਵਾ ਕੀਤਾ ਹੈ ਕਿ ਕੁਝ ਭਾਰਤੀ ਅਧਿਕਾਰੀਆਂ ਨੇ ਨਿੱਜੀ ਤੌਰ 'ਤੇ ਖੁਫ਼ੀਆ ਜਾਣਕਾਰੀ ਦੀ ਹੋਂਦ ਤੋਂ ਇਨਕਾਰ ਨਹੀਂ ਕੀਤਾ ਹੈ।