ਭਾਰਤ ਆਸਟ੍ਰੇਲੀਆ ਮੈਚ: ਭਾਰਤ ਨੂੰ ਮਿਲਿਆ 277 ਦੌੜਾਂ ਬਨਾਉਣ ਦਾ ਟੀਚਾ
ਐਸ. ਏ. ਐਸ. ਨਗਰ, 22 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)- ਭਾਰਤ ਤੇ ਆਸਟ੍ਰੇਲੀਆ ਵਿਚਕਾਰ ਮੁਹਾਲੀ ਵਿਖੇ ਖ਼ੇਡੇ ਜਾ ਰਹੇ ਇਕ ਦਿਨਾਂ ਕ੍ਰਿਕਟ ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੀ ਆਸਟ੍ਰੇਲੀਆ 276 ਰਨ ਬਣਾ ਕੇ ਆਲ ਆਊਟ ਹੋ ਗਈ। ਭਾਰਤੀ ਟੀਮ ਨੂੰ ਜਿੱਤ ਲਈ 277 ਦਾ ਟੀਚਾ ਮਿਲਿਆ ਹੈ।