ਕੈਨੇਡਾ:ਵਿਰੋਧੀ ਧਿਰ ਦੇ ਨੇਤਾ ਵਲੋਂ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ "ਨਫ਼ਰਤ ਭਰੀਆਂ ਟਿੱਪਣੀਆਂ" ਦੀ ਨਿੰਦਾ
ਓਟਾਵਾ, 23 ਸਤੰਬਰ -ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਪਿਅਰੇ ਪੋਇਲੀਵਰ ਨੇ ਕੈਨੇਡਾ ਵਿਚ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ‘ਨਫ਼ਰਤ ਭਰੀਆਂ ਟਿੱਪਣੀਆਂ’ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਿੰਦੂਆਂ ਨੇ ਕੈਨੇਡਾ ਦੇ ਹਰ ਹਿੱਸੇ ਵਿਚ "ਅਮੁੱਲ ਯੋਗਦਾਨ" ਦਿੱਤਾ ਹੈ ਅਤੇ ਕਿਹਾ ਕਿ ਹਿੰਦੂ ਭਾਈਚਾਰੇ ਦਾ "ਇਥੇ ਹਮੇਸ਼ਾ ਸੁਆਗਤ ਕੀਤਾ ਜਾਵੇਗਾ।"